ਰਾਸ਼ਟਰਪਤੀ ਮੁਰਮੂ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰਨ ਵਾਲੀ ਰਾਜਸਥਾਨ ਦੀ ਇੰਜੀਨੀਅਰ ਮੁਅੱਤਲ

ਜੋਧਪੁਰ (ਰਾਜਸਥਾਨ): ਰਾਜਸਥਾਨ ਸਰਕਾਰ ਦੀ ਇਕ ਇੰਜੀਨੀਅਰ ਨੂੰ 4 ਜਨਵਰੀ ਨੂੰ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਅਤੇ ਉਨ੍ਹਾਂ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਮੁਅੱਤਲ ਕਰ ਦਿੱਤਾ ਗਿਆ। ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਨੇ ਗ੍ਰਹਿ ਮੰਤਰਾਲਾ ਦੇ ਦਖਲ ਤੋਂ ਬਾਅਦ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ।

ਮੁੱਖ ਇੰਜੀਨੀਅਰ (ਪ੍ਰਸ਼ਾਸਨ) ਦੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਵਿਭਾਗ ਦੀ ਜੂਨੀਅਰ ਇੰਜੀਨੀਅਰ ਅੰਬਾ ਸਿਓਲ ਨੇ 4 ਜਨਵਰੀ ਨੂੰ ਰੋਹੇਤ ’ਚ ਸਕਾਊਟ ਗਾਈਡ ਜਮਬੋਰੀ ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰ ਕੇ ਪ੍ਰੋਟੋਕੋਲ ਨੂੰ ਤੋੜਿਆ ਹੈ। ਲਿਹਾਜ਼ਾ ਉਸ ਨੂੰ ਰਾਜਸਥਾਨ ਪਬਲਿਕ ਸਰਵਿਸ ਰੂਲਜ਼ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ।

Leave a Reply