ਚੀਨ ਨੇ 14 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਆਰਬਿਟ ‘ਚ ਕੀਤਾ ਲਾਂਚ

ਬੀਜਿੰਗ : ਚੀਨ ਨੇ ‘ਲੌਂਗ ਮਾਰਚ-2ਡੀ’ ਕੈਰੀਅਰ ਰਾਕੇਟ ਤੋਂ 14 ਖੋਜ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਆਰਬਿਟ ਵਿਚ ਸਥਾਪਿਤ ਕੀਤਾ। ਚਾਈਨਾ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ (CASC) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਲਾਂਚਿੰਗ ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਦੇ ਤਾਇਯੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਬੀਜਿੰਗ ਸਮੇਂ ਅਨੁਸਾਰ ਸਵੇਰੇ 11:15 ਵਜੇ ਕੀਤੀ ਗਈ।

ਸੀਏਐਸਸੀ ਦੇ ਅਨੁਸਾਰ 14 ਉਪਗ੍ਰਹਿਆਂ ਵਿੱਚ ‘ਕਿਲੂ-2’ ਅਤੇ ‘ਕਿਲੂ-3’ ਸ਼ਾਮਲ ਹਨ, ਜੋ ਮੁੱਖ ਤੌਰ ‘ਤੇ  ਧਰਤੀ ਦੇ ਰਿਮੋਟ ਸੈਂਸਿੰਗ ਲਈ ਵਰਤੇ ਜਾਣਗੇ ਤਾਂ ਜੋ ਵਾਤਾਵਰਣ ਨਿਗਰਾਨੀ ਅਤੇ ਐਮਰਜੈਂਸੀ ਪ੍ਰਬੰਧਨ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਦੀ ਰੋਕਥਾਮ ਕੀਤੀ ਜਾ ਸਕੇ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕੇ। ਚੀਨੀ ਮੀਡੀਆ ਨੇ ਦੱਸਿਆ ਕਿ ਇਹ ਮਿਸ਼ਨ ਚੀਨ ਦੇ ਲਾਂਗ ਮਾਰਚ ਰਾਕੇਟ ਲਈ 462ਵਾਂ ਮਿਸ਼ਨ ਸੀ।

Leave a Reply