ਖੰਨਾ ਦੇ SSP ਨੂੰ ਬਦਲਣ ਦੇ ਮਾਮਲੇ ‘ਤੇ ਭਖੀ ਸਿਆਸਤ, ਅਫ਼ਸਰਸ਼ਾਹੀ ਦੇ ਹੱਕ ‘ਚ ਆਈ ਕਾਂਗਰਸ
ਪਾਇਲ: ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਖੰਨਾ ਦੇ ਐੱਸ. ਐੱਸ. ਪੀ ਨੂੰ ਬਦਲਣ ਦੇ ਮਾਮਲੇ ‘ਚ ਹੁਣ ਸਿਆਸਤ ਭਖ ਗਈ ਹੈ। ਇਸ ਮਾਮਲੇ ‘ਚ ਕਾਂਗਰਸ ਅਫ਼ਸਰਸ਼ਾਹੀ ਦੇ ਹੱਕ ‘ਚ ਖੜ੍ਹ ਗਈ ਹੈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਐੱਸ. ਐੱਸ. ਪੀ. ਖੰਨਾ ਦੇ ਕੰਮ ਦੀ ਤਾਰੀਫ਼ ਕਰਦੇ ਹੋਏ ‘ਆਪ’ ਵਿਧਾਇਕ ਗਿਆਸਪੁਰਾ ‘ਤੇ ਦੂਸ਼ਣਬਾਜ਼ੀ ਦੇ ਇਲਜਾਮ ਲਾਏ ਅਤੇ ਗਿਆਸਪੁਰਾ ਦੇ ਅਸਤੀਫ਼ੇ ਦੀ ਮੰਗ ਕੀਤੀ। ਉੱਥੇ ਹੀ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਚੂਕ ਮਾਮਲੇ ‘ਚ ਕੋਟਲੀ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ। ਕੋਟਲੀ ਨੇ ਕਿਹਾ ਕਿ ਮਨਵਿੰਦਰ ਸਿੰਘ ਗਿਆਸਪੁਰਾ ਲੰਬੇ ਸਮੇਂ ਤੋਂ ਇਹ ਇਲਜ਼ਾਮ ਕਾਂਗਰਸ ‘ਤੇ ਲਾਉਂਦੇ ਆ ਰਹੇ ਸੀ।