ਐਕਟਿਵਾ ’ਤੇ ਜਾ ਰਹੇ ਚਾਚੇ ਤੇ ਭਤੀਜੇ ਨੂੰ ਬੰਦੂਕ ਦੀ ਨੋਕ ’ਤੇ ਲੁੱਟਿਆ, ਮਾਮਲਾ ਦਰਜ

ਲੁਧਿਆਣਾ: ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਤ 70 ਦਿਨ ਪਹਿਲਾਂ ਹੋਈ ਲੁੱਟ-ਖੋਹ ਦੇ ਸਬੰਧ ’ਚ 8 ਲੁਟੇਰਿਆਂ ਖ਼ਿਲਾਫ਼ ਲੁੱਟ ਦਾ ਮਾਮਲਾ ਦਰਜ ਕੀਤਾ ਹੈ। ਸਾਕੇਤ ਖੰਨਾ ਪੁੱਤਰ ਰਾਕੇਸ਼ ਖੰਨਾ ਵਾਸੀ ਨੇਤਾ ਜੀ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 5 ਨਵੰਬਰ ਨੂੰ ਸਵੇਰੇ 4 ਵਜੇ ਉਹ ਆਪਣੇ ਭਤੀਜੇ ਨਾਲ ਐਕਟਿਵਾ ’ਤੇ ਘੰਟਾ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਪੀਰੂਬੰਦਾ ਕੱਟ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ 8 ਵਿਅਕਤੀਆਂ ਨੇ ਘੇਰ ਲਿਆ, ਜਿਨ੍ਹਾਂ ਕੋਲ ਦਾਤਰ ਅਤੇ ਤਲਵਾਰਾਂ ਫੜ੍ਹੀਆਂ ਹੋਈਆਂ ਸਨ ਅਤੇ ਧਮਕੀ ਦੇ ਕੇ ਉਸ ਦੀ ਸੋਨੇ ਦੀ ਚੇਨ, ਚਾਂਦੀ ਦੀਆਂ ਅੰਗੂਠੀਆਂ, 30 ਹਜ਼ਾਰ ਦੀ ਨਕਦੀ ਨਾਲ ਭਰਿਆ ਪਰਸ, ਬਰੇਸਲੇਟ ਖੋਹ ਕੇ ਲੈ ਗਏ।

ਮੇਰੇ ਪਰਸ ’ਚ 9 ਲੱਖ ਦਾ ਚੈੱਕ ਸੀ, ਉੱਥੇ ਹੀ ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕਰਨ ਉਪਰੰਤ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਗਿਆ। ਪੁਲਸ ਵੱਲੋਂ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਇਕ ਵਿਅਕਤੀ ਦਾ ਨਾਂ ਲਾਲੀ ਸਾਹਮਣੇ ਆਇਆ ਹੈ, ਜਦਕਿ ਬਾਕੀ ਅਣਪਛਾਤੇ ਵਿਅਕਤੀ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

error: Content is protected !!