ਅਮਰੀਕਾ: ਸਿੱਖ ਹੋਣ ਕਾਰਨ ਮੈਨੂੰ ਆਪਣੀ ਪਾਰਟੀ ਦੇ ਲੋਕ ਨਫ਼ਰਤ ਕਰ ਰਹੇ ਨੇ: ਹਰਮੀਤ ਢਿੱਲੋਂ

ਵਾਸ਼ਿੰਗਟਨ: ਰਿਪਬਲਿਕਨ ਨੈਸ਼ਨਲ ਕਮੇਟੀ (ਆਰਐੱਨਸੀ) ਦੀ ਚੇਅਰ ਵਿਮੈਨ ਲਈ ਚੋਣ ਲੜ ਰਹੀ ਉੱਘੀ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਸਿੱਖ ਧਰਮ ਕਾਰਨ ਆਪਣੀ ਹੀ ਪਾਰਟੀ ਦੇ ਸਾਥੀ ਆਗੂਆਂ ਦੀ ਨਫ਼ਰਤ ਦਾ ਸ਼ਿਕਾਰ ਹੋ ਰਹੀ ਹੈ। ਉਸ ਨੇ ਕਿਹਾ ਕਿ ਉਹ ਇਸ ਸਭ ਦੇ ਬਾਵਜੂਦ ਪਿੱਛੇ ਨਹੀਂ ਹਟੇਗੀ ਤੇ ਸਿਖਰਲੇ ਸਥਾਨ ਦੀ ਦੌੜ ਵਿੱਚ ਬਰਕਰਾਰ ਰਹੇਗੀ। 54 ਸਾਲਾ ਢਿੱਲੋਂ ਸਾਬਕਾ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਕੋ-ਚੇਅਰ ਹੈ। ਇਸ ਵਾਰ ਉਹ ਮੁੱਖੀ ਦੇ ਅਹੁਦੇ ਲਈ ਸ਼ਕਤੀਸ਼ਾਲੀ ਰੋਨਾ ਮੈਕਡੇਨੀਅਲ ਨਾਲ ਮੁਕਾਬਲਾ ਕਰ ਰਹੀ ਹੈ।

Leave a Reply