ਖੰਨਾ ‘ਚ ਗੈਂਗਸਟਰ ਭਗਵਾਨਪੁਰੀਆ ਮਾਡਿਊਲ ਦਾ ਪਰਦਾਫਾਸ਼, ਗਿਰੋਹ ਦੇ 13 ਮੈਂਬਰ ਭਾਰੀ ਅਸਲੇ ਸਣੇ ਗ੍ਰਿਫ਼ਤਾਰ

ਖੰਨਾ: ਖੰਨਾ ਪੁਲਸ ਵੱਲੋਂ ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 13 ਮੈਂਬਰਾਂ ਨੂੰ ਭਾਰੀ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਸ਼ੀ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਦੇ ਕਹਿਣ ‘ਤੇ ਪੰਜਾਬ ਅਤੇ ਹਰਿਆਣਾ ‘ਚ ਟਾਰਗੇਟ ਕਿਲਿੰਗ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਨ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ‘ਚ ਮਹਿੰਦਰ ਵਾਰਮਾ ਪੁੱਤਰ ਰਾਮ ਚਰਨ ਵਾਸੀ ਮੱਧ ਪ੍ਰਦੇਸ਼ ਪ੍ਰਦੇਸ਼), ਰਮੇਸ਼ ਪੁੱਤਰ ਸਰਵਣ ਰਾਮ ਵਾਸੀ ਰਾਜਸਥਾਨ, ਗੁਰਜੰਟ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਸੁਖਵੀਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਸੰਦੀਪ ਸਿੰਘ ਪੁੱਤਰ ਖੁਸ਼ਦੇਵ ਸਿੰਘ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਰਸਿਮਰਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਚਾਰਲਸ ਪੁੱਤਰ ਯੂਸਫ ਮਸੀਹ ਵਾਸੀ ਜ਼ਿਲ੍ਹਾ ਗੁਰਦਾਸਪੁਰ, ਪਰਵੀਨ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ, ਸਰਬਜੋਤ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਦਲਜੀਤ ਕੌਰ ਪੁੱਤਰੀ ਧਰਮ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਰਫੀ ਪੁੱਤਰ ਅਮਰੀਕ ਸਿੰਘ ਵਾਸੀ ਜ਼ਿਲ੍ਹਾ ਮਾਲੇਰਕੋਟਲਾ ਅਤੇ ਵਾਰਿਸ ਅਲੀ ਪੁੱਤਰ ਨਜ਼ੀਰ ਮੁਹੰਮਦ ਵਾਸੀ ਜ਼ਿਲ੍ਹਾ ਮਾਲੇਰਕੋਟਲਾ ਸ਼ਾਮਲ ਹਨ।

ਉਕਤ ਦੋਸ਼ੀਆਂ ਕੋਲੋਂ 5 ਪਿਸਤੌਲਾਂ ਅਤੇ 53 ਜ਼ਿੰਦਾ ਰੌਂਦ ਤੋਂ ਇਲਾਵਾ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜੋ ਕਿ ਰੇਕੀ ਲਈ ਵਰਤਿਆ ਗਿਆ ਸੀ।

Leave a Reply

error: Content is protected !!