ਫਾਇਰਿੰਗ ਮਾਮਲੇ ’ਚ 4 ਗ੍ਰਿਫ਼ਤਾਰ, ਜਾਂਚ ਦੌਰਾਨੇ ਹੋਏ ਇਹ ਖੁਲਾਸੇ

ਫ਼ਰੀਦਕੋਟ: ਬੀਤੇ ਦਿਨੀ ਸਥਾਨਕ ਬਲਬੀਰ ਬਸਤੀ ਵਿਖੇ ਦੋ ਧੜਿਆਂ ਵਿਚ ਹੋਈ ਫਾਇਰਿੰਗ ਦੌਰਾਨ ਇਕ ਦੀ ਮੌਤ ਅਤੇ ਤਿੰਨ ਦੇ ਕਰੀਬ ਜ਼ਖਮੀ ਹੋ ਜਾਣ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਸ ਵੱਲੋਂ ਚਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਰਿਤਿਕ ਠਾਕੁਰ, ਨਿਖਿਲ ਕਟਾਰੀਆ, ਬਿੰਦਰ ਸਿੰਘ ਅਤੇ ਸੰਦੀਪ ਕਟਾਰੀਆ ਵਾਸੀ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ 32 ਬੋਰ ਰਿਵਾਲਵਰ ਸਮੇਤ 18 ਜ਼ਿੰਦਾ ਕਾਰਤੂਸ ਬਰਾਮਦ ਕਰ ਲਏ ਹਨ।

ਇਹ ਜਾਣਕਾਰੀ ਐੱਸ.ਪੀ. ਡਿਟੈਕਟਿਵ ਗਗਨੇਸ਼ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਉਕਤ ਵਿਚੋਂ ਬਿੰਦਰ ਸਿੰਘ ਨੇ ਮੰਨਿਆ ਕਿ ਉਸਨੇ ਆਪਣੇ ਸਾਥੀ ਰੁਪੇਸ਼ ਅਤੇ ਵਿੱਕੀ ਵਾਸੀ ਕੋਟਕਪੂਰਾ ਨਾਲ ਮਿਲ ਕੇ ਬੁਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਸੰਦੀਪ ਸਿੰਘ ਉਰਫ਼ ਮਨੀ ਵਾਸੀ ਬਰਗਾੜੀ ’ਤੇ ਵੀ ਕਟਾਰੀਆ ਪੈਟਰੋਲ ਪੰਪ ਨੇੜੇ ਫਾਇਰਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆ ਪਾਸੋਂ ਹੋਰ ਵੀ ਪੁੱਛ ਪੜਤਾਲ ਜਾਰੀ ਹੈ।

Leave a Reply

error: Content is protected !!