ਕਪੂਰਥਲਾ ਦੇ ਵਿਅਕਤੀ ਦੀ ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਮੌਤ

ਅਮਰੀਕਾ/ਕਪੂਰਥਲਾ: ਅਮਰੀਕਾ ਤੋਂ ਦੁੱਖ਼ਭਰੀ ਖ਼ਬਰ ਸਾਹਮਣੇ ਆਈ ਹੈ। ਇਥੇ ਬਲਾਕ ਨਡਾਲਾ ਦੇ ਪਿੰਡ ਟਾਂਡੀ ਦਾਖ਼ਲੀ (ਕਪੂਰਥਲਾ) ਦੇ ਇਕ 53 ਸਾਲਾ ਵਿਆਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਸਬੰਧੀ ਹਾਦਸੇ ਵਿਚ ਮਾਰੇ ਗਏ ਵਿਆਕਤੀ ਦੇ ਮਾਮਾ ਮੰਗਤ ਸਿੰਘ ਨੇ ਦੱਸਿਆ ਕਿ ਸਾਡਾ ਭਾਣਜਾ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਫ਼ੌਜ ਵਿੱਚ 18 ਸਾਲ ਨੌਕਰੀ ਕਰਨ ਤੋਂ ਬਾਅਦ ਸੁਨਿਹਰੀ ਭਵਿੱਖ ਦੀ ਤਲਾਸ਼ ਵਿੱਚ 2011 ਵਿੱਚ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਰਹਿ ਰਿਹਾ ਸੀ ਜਿੱਥੇ ਉਹ ਟਰੱਕ ਵਲਾਉਦਾ ਸੀ। ਉਸ ਦਾ ਇਕ ਲੜਕਾ ਅਤੇ ਲੜਕੀ ਪਿਛਲੇ 4 ਸਾਲ ਤੋਂ ਕੈਨੇਡਾ ਵਿੱਚ  ਪੜ੍ਹਾਈ ਤੌਰ ‘ਤੇ ਰਹਿ ਰਹੇ ਹਨ।

ਬੀਤੀ ਦੇਰ ਰਾਤ ਕੈਨੇਡਾ ਤੋਂ ਉਸ ਦੇ ਲੜਕੇ ਨੇ ਫੋਨ ‘ਤੇ ਜਾਣਕਾਰੀ ਦਿੱਤੀ ਕਿ ਡੈਡੀ ਨਾਲ ਅਮਰੀਕਾ ਵਿੱਚ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਅਮਰੀਕਾ ਦੇ ਉਕਤ ਸ਼ਹਿਰ ਦੇ ਹੋਟਲ ਤੋਂ ਖਾਣਾ ਲੈ ਕੇ ਆਪਣੀ ਗੱਡੀ ਵਿੱਚ ਜਾਣ ਲਈ ਸੜਕ ਕਰਾਸ ਕਰ ਰਿਹਾ ਸੀ ਕਿ ਇਕ ਤੇਜ਼ ਰਫ਼ਤਾਰ ਕਾਰ ਨੇ ਫੇਟ ਮਾਰ ਦਿੱਤੀ ਅਤੇ ਉਹ ਸੜਕ ‘ਤੇ ਡਿੱਗ ਪਿਆ। ਇਸ ਦੌਰਾਨ ਇਕ ਹੋਰ ਕਾਰ ਉਸ ਦੇ ਉਪਰੋਂ ਲੰਘ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਤਨੀ ਸੁਰਿੰਦਰ ਕੌਰ ਨੇ ਪਤੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

 

Leave a Reply

error: Content is protected !!