ਮੋਹਾਲੀ ‘ਚ ਔਰਤ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਮੋਹਾਲੀ : ਬਲੌਂਗੀ ਸਥਿਤ ਮਦਨਪੁਰਾ ‘ਚ ਰਹਿਣ ਵਾਲੀ ਇਕ ਔਰਤ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੋਨਮ (24) ਵਜੋਂ ਹੋਈ ਹੈ। ਪੁਲਸ ਕੰਟਰੋਲ ਰੂਮ ’ਤੇ ਔਰਤ ਵਲੋਂ ਫ਼ਾਹਾ ਲੈਣ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਫ਼ਾਹੇ ਤੋਂ ਉਤਾਰਿਆ ਤੇ ਹਸਪਤਾਲ ਪਹੁੰਚਾਇਆ।

ਹਸਪਤਾਲ ਦੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਨੇ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੋਨਮ ਘਰੇਲੂ ਔਰਤ ਸੀ, ਜਿਸ ਦੇ ਦੋ ਬੱਚੇ ਹਨ।

Leave a Reply