ਅਮਰੀਕਾ ‘ਚ ਹਿੰਦੂ ਮੰਦਰ ’ਚ ਚੋਰੀ

ਹਿਊਸਟਨ : ਅਮਰੀਕਾ ਦੇ ਟੈਕਸਾਸ ਸੂਬੇ ਵਿੱਚੋਂ ਕੁਝ ਕੀਮਤੀ ਸਾਮਾਨ ਚੋਰੀ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 11 ਜਨਵਰੀ ਨੂੰ ਟੈਕਸਾਸ ਦੇ ਬ੍ਰਾਜੋਸ ਵੈਲੀ ਸਥਿਤ ਸ਼੍ਰੀ ਓਮਕਾਰਨਾਥ ਮੰਦਰ ‘ਚ ਵਾਪਰੀ। ਮੰਦਰ ਬੋਰਡ ਦੇ ਮੈਂਬਰ ਸ੍ਰੀਨਿਵਾਸ ਐੱਸ. ਨੇ ਘਟਨਾ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਸ੍ਰੀਨਿਵਾਸ ਨੇ ਕਿਹਾ, “ਚੋਰ ਖਿੜਕੀ ਰਾਹੀਂ ਦਾਖ਼ਲ ਹੋਏ ਅਤੇ ਦਾਨ ਬਾਕਸ ਅਤੇ ਇੱਕ ਤਿਜੋਰੀ ਜਿਸ ਵਿੱਚ ਅਸੀਂ ਆਪਣਾ ਕੀਮਤੀ ਸਮਾਨ ਰੱਖਿਆ ਸੀ, ਲੈ ਗਏ।”

ਰਿਪੋਰਟ ਮੁਤਾਬਕ ਮੰਦਰ ਦੇ ਅੰਦਰ ਸੁਰੱਖਿਆ ਕੈਮਰਿਆਂ ਵਿਚ ਕੈਦ ਹੋਈ ਵੀਡੀਓ ਕਲਿੱਪ ਵਿਚ ਇਕ ਵਿਅਕਤੀ ਨੂੰ ਸਿੱਧਾ ਦਾਨਪੇਟੀ ਵੱਲ ਜਾਂਦੇ ਦਿਖਾਇਆ ਗਿਆ ਹੈ।

Leave a Reply