PM ਮੋਦੀ ਨੇ ਸਰਕਾਰੀ ਵਿਭਾਗਾਂ ‘ਚ ਨਵ-ਨਿਯੁਕਤ 71 ਹਜ਼ਾਰ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ 10 ਲੱਖ ਕਰਮੀਆਂ ਲਈ ਭਰਤੀ ਮੁਹਿੰਮ ‘ਰੁਜ਼ਗਾਰ ਮੇਲਾ’ ਦੇ ਅਧੀਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ‘ਚ ਨਵੇਂ ਨਿਯੁਕਤ ਕਰੀਬ 71 ਹਜ਼ਾਰ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨ ਦੇਸ਼ ਭਰ ‘ਚ ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਲੋਕੋ-ਪਾਇਲਟ, ਤਕਨੀਸ਼ੀਅਨ, ਇੰਸਪੈਕਟਰ, ਸਬ ਇੰਸਪੈਕਟਰ, ਕਾਂਸਟੇਬਲ, ਗ੍ਰਾਮੀਣ ਡਾਕ ਸੇਵਕ, ਇਨਕਮ ਟੈਕਸ ਇੰਸਪੈਕਟਰ, ਨਰਸ, ਡਾਕਟਰ, ਅਧਿਆਪਕ, ਸੁਰੱਖਿਆ ਅਧਿਕਾਰੀ ਦੇ ਅਹੁਦਿਆਂ ‘ਤੇ ਨਿਯੁਕਤ ਕੀਤੇ ਜਾਣਗੇ।

ਪ੍ਰਧਾਨ ਮੰਤਰੀ ਵਲੋਂ ਨਿਯੁਕਤੀ ਪੱਤਰ ਸੌਂਪੇ ਜਾਣ ਤੋਂ ਪਹਿਲਾਂ ਨਵੇਂ ਨਿਯੁਕਤ ਕਰਮੀਆਂ ਨੇ ਕਰਮਯੋਗੀ ਪ੍ਰਾਰੰਭ ਮਾਡਿਊਲ ਬਾਰੇ ਉਨ੍ਹਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ,”ਰੁਜ਼ਗਾਰ ਮੇਲਾ ਦੀ ਲਗਾਤਾਰ ਕਵਾਇਦ ਸਾਡੀ ਸਰਕਾਰ ਦੀ ਪਛਾਣ ਬਣ ਗਈ ਹੈ, ਇਹ ਦਿਖਾਉਂਦੀ ਹੈ ਕਿ ਅਸੀਂ ਜੋ ਸੰਕਲਪ ਲੈਂਦੇ ਹਾਂ, ਉਸ ਨੂੰ ਪੂਰਾ ਕਰਦੇ ਹਾਂ।” ਸਰਕਾਰੀ ਵਿਭਾਗਾਂ ਭਰਤੀ ਹੋਣ ਵਾਲੇ ਲੋਕਾਂ ਨੂੰ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਸ਼ਾਸਨਿਕ ਤੰਤਰ ‘ਚ ਸਾਡਾ ਮੰਤਰ ਇਹ ਹੋਣਾ ਚਾਹੀਦਾ ਕਿ ਨਾਗਰਿਕ ਹਮੇਸ਼ਾ ਸਹੀ ਹੁੰਦਾ ਹੈ। ਸਾਡੀ ਸਰਕਾਰ ‘ਚ ਭਰਤੀ ਪ੍ਰਕਿਰਿਆ ‘ਚ ਵਿਆਪਕ ਤਬਦੀਲੀ ਕੀਤੀ ਗਈ, ਜਿਸ ਨਾਲ ਇਹ ਵੱਧ ਸੁਚਾਰੂ ਹੋ ਗਈ ਹੈ ਅਤੇ ਪਾਰਦਰਸ਼ਤਾ ਵੀ ਵਧ ਗਈ।

Leave a Reply