ਆਸਟਰੇਲੀਆ ਸੜਕ ਹਾਦਸੇ ‘ਚ ਮਰੇ ਵਿਅਕਤੀ ਦੀ ਲਾਸ਼ ਪਹੁੰਚੀ ਪਿੰਡ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਤਰਨਤਾਰਨ: ਬੀਤੀ ਦਿਨੀਂ ਤਰਨ ਤਾਰਨ ਦੇ ਪਿੰਡ ਕੰਗ ਦੇ ਰਹਿਣ ਵਾਲੇ ਵਿਅਕਤੀ ਸਮੇਤ ਆਸਟਰੇਲੀਆ ਦੀ ਧਰਤੀ ‘ਤੇ ਸੜਕ ਹਾਦਸੇ ‘ਚ 5 ਪੰਜਾਬੀਆਂ ਦੀ ਮੌਤ ਹੋ ਗਈ ਸੀ। ਮ੍ਰਿਤਕ ਬਲਜਿੰਦਰ ਸਿੰਘ ਦੀ ਧੀ ਜੋ ਕਿ ਸਟੱਡੀ ਵੀਜ਼ੇ ‘ਤੇ ਕੁੱਝ ਸਾਲ ਪਹਿਲਾਂ ਆਸਟਰੇਲੀਆ ਗਈ ਸੀ ਅਤੇ ਮ੍ਰਿਤਕ ਨਵੰਬਰ ਮਹੀਨੇ ਵਿਜ਼ਟਰ ਵੀਜ਼ੇ ‘ਤੇ ਵਿਦੇਸ਼ (ਆਸਟਰੇਲੀਆ) ਤਿੰਨ ਮਹੀਨੇ ਲਈ ਆਪਣੀ ਧੀ ਨੂੰ ਮਿਲਣ ਗਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਬਲਜਿੰਦਰ ਸਿੰਘ ਨੂੰ ਕੀ ਪਤਾ ਸੀ ਕਿ ਉਸਨੇ ਆਪਣੇ ਪਿੰਡ ਮੁੜ ਵਾਪਸ ਨਹੀਂ ਸੀ ਆਉਣਾ, ਅੱਜ ਜਦੋਂ ਬਲਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਕੰਗ ਪੁੱਜੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਸਾਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।

ਇਸ ਮੌਕੇ ‘ਤੇ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦੇ ਕਿਹਾ ਕਿ ਮ੍ਰਿਤਕ ਬਲਜਿੰਦਰ ਸਿੰਘ ਉਮਰ ਤਕਰੀਬਨ 48 ਸਾਲ ਨਵੰਬਰ ਮਹੀਨੇ ਵਿਚ ਆਪਣੀ ਧੀ ਨੂੰ ਮਿਲਣ ਆਸਟਰੇਲੀਆ ਗਿਆ ਸੀ ਅਤੇ ਇਕ ਸੜਕ ਹਾਦਸੇ ‘ਚ 5 ਪੰਜਾਬੀਆਂ ਦੀ ਮੌਤ ਹੋ ਗਈ ਸੀ। ਮ੍ਰਿਤਕ ਬਲਜਿੰਦਰ ਸਿੰਘ ਦੇ ਪਰਿਵਾਰ ਵਿਚ ਇਕ ਮੁੰਡਾ ਅਤੇ ਕੁੜੀ ਹੈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਖੇਤੀਬਾੜੀ ‘ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪਿੰਡ ਬਲਜਿੰਦਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਨ ਪਹੁੰਚਿਆ ਹੈ ।

Leave a Reply

error: Content is protected !!