ਅਖੌਤੀ ਮੈਸੰਜਰ ਆਵ ਗੌਡ ਦੇ ਪੈਰੋਕਾਰਾਂ ’ਚ ਡਰ ਦਾ ਮਾਹੌਲ
ਫਰੀਦਕੋਟ: ਸੌਦਾ ਸਾਧ ਦੇ ਪੈਰੋਕਾਰ ਪ੍ਰਦੀਪ ਕੁਮਾਰ ਤੇ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਹੁਣ ਬੇਅਦਬੀ ਮਾਮਲੇ ‘ਚ ਨਾਮਜ਼ਦ ਸੌਦਾ ਸਾਧ ਤੇ ਉਸਦੇ ਚੇਲਿਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਸਾਧ ਦੇ ਚੇਲਿਆਂ ਨੇ ਖ਼ੁਦ ਨੂੰ ਜਾਨ ਦਾ ਖ਼ਤਰਾ ਦੱਸਦਿਆਂ ਪੰਜਾਬ ‘ਚ ਚੱਲ ਰਹੇ ਸਾਰੇ ਕੇਸਾਂ ਦੀ ਸੁਣਵਾਈ ਨੂੰ ਦੂਸਰੇ ਸੂਬਿਆਂ ‘ਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਹੁਣ ਇਹ ਸੁਣਵਾਈ 30 ਜਨਵਰੀ ਨੂੰ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਬੇਅਦਬੀ ਦੇ ਦੋਸ਼ਾਂ ‘ਚ ਘਿਰੇ ਸੌਦਾ ਚੇਲਿਆਂ ਦੀ ਬੀਤੇ ਦਿਨੀਂ ਅਦਾਲਤ ‘ਚ ਸੁਣਵਾਈ ਸੀ ਪਰ ਸੁਰੱਖਿਆ ਕਾਰਨਾਂ ਕਰ ਕੇ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ 6 ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੌਦਾ ਚੇਲਿਆਂ ’ਚ ਡਰ ਦਾ ਮਾਹੌਲ ਪਸਰਿਆ ਹੋਇਆ ਤੇ 2-3 ਵਾਰ ਉਹ ਸਭ ਡਰਦੇ ਮਾਰੇ ਅਦਾਲਤ ‘ਚ ਪੇਸ਼ ਨਹੀਂ ਹੋਏ ਸਨ।