ਇਸ ਸੂਬੇ ਦੀਆਂ ਜੇਲ੍ਹਾਂ ‘ਚ ਬੰਦ 189 ਕੈਦੀਆਂ ਨੂੰ ਭਾਰਤ ਦੇ ‘ਗਣਤੰਤਰ’ ਦਿਵਸ ‘ਤੇ ਕੀਤਾ ਜਾਵੇਗਾ ਰਿਹਾਅ

ਠਾਣੇ- ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਕੇਂਦਰ ਸਰਕਾਰ ਦੀ ਵਿਸ਼ੇਸ਼ ਛੋਟ ਪ੍ਰੋਗਰਾਮ ਤਹਿਤ ਗਣਤੰਤਰ ਦਿਵਸ ‘ਤੇ ਮਹਾਰਾਸ਼ਟਰ ਦੀਆਂ ਜੇਲ੍ਹਾਂ ਵਿਚੋਂ ਕੁੱਲ 189 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਛੋਟ ਪ੍ਰੋਗਰਾਮ ਤਹਿਤ ਕੁਝ ਕੈਦੀਆਂ ਨੂੰ ਸਜ਼ਾ ਦੌਰਾਨ ਚੰਗੇ ਵਤੀਰੇ ਲਈ 26 ਜਨਵਰੀ ਅਤੇ 15 ਅਗਸਤ ਨੂੰ ਰਿਹਾਅ ਕੀਤਾ ਜਾਵੇਗਾ।

ਅਧਿਕਾਰੀ ਨੇ ਕਿਹਾ ਕਿ ਕੈਦੀਆਂ ਦੀ ਚੋਣ ਉਮਰ, ਜੇਲ੍ਹ ਵਿਚ ਬਿਤਾਏ ਸਮੇਂ, ਦਿਵਿਯਾਂਗਤਾ, ਸਿਹਤ ਸਮੇਤ ਹੋਰ ਪਹਿਲੂਆਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਠਾਣੇ ਸੈਂਟਰਲ ਜੇਲ੍ਹ ਵਿਚ 4,569 ਕੈਦੀ ਹਨ, ਜਿਨ੍ਹਾਂ ਵਿਚ 132 ਔਰਤਾਂ ਸ਼ਾਮਲ ਹਨ। ਇਨ੍ਹਾਂ ਕੈਦੀਆਂ ਵਿਚ 52 ਕੈਦੀ 70 ਸਾਲ ਤੋਂ ਉੱਪਰ ਦੇ ਹਨ ਅਤੇ 386 ਕੈਦੀ 20 ਸਾਲ ਤੋਂ ਘੱਟ ਉਮਰ ਦੇ ਹਨ। ਹਾਲਾਂਕਿ ਜੇਲ੍ਹ ਦੀ ਸਮਰੱਥਾ ਸਿਰਫ 1105 ਕੈਦੀਆਂ ਦੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਚ ਜੇਲ੍ਹਾਂ ‘ਚ ਬੰਦ ਕੈਦੀਆਂ ਦੀ ਕੁੱਲ ਗਿਣਤੀ 43,090 ਹੈ।

Leave a Reply

error: Content is protected !!