ਸੋਨੀਪਤ ‘ਚ ਅਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰਨਗੇ ਕਿਸਾਨ: ਗੁਰਨਾਮ ਚੜੂਨੀ

ਕੁਰੂਕਸ਼ੇਤਰ: ਗੁਆਂਢੀ ਸੂਬੇ ਪੰਜਾਬ ਦੀ ਤਰਜ਼ ‘ਤੇ ਹਰਿਆਣਾ ਵਿਚ ਵੀ ਗੰਨੇ ਦੇ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦਰਮਿਆਨ ਕਿਸਾਨਾਂ ਨੇ ਸੋਨੀਪਤ ਦੇ ਗੋਹਾਨਾ ਵਿਚ 29 ਜਨਵਰੀ ਨੂੰ ਹੋਣ ਵਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਹ ਦੀ ਰੈਲੀ ਵਿਚ ਅੱਧੇ ਨੰਗੇ ਹੋ ਕੇ ਵਿਰੋਧ ਜਤਾਉਣਗੇ। ਇਸ ਦੇ ਨਾਲ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ਗੰਨੇ ਦੀ ਹੋਲੀ ਸਾੜਨ ਦਾ ਵੀ ਫ਼ੈਸਲਾ ਲਿਆ ਹੈ।

ਕੁਰੂਕਸ਼ੇਤਰ ਵਿਚ ਭਾਰਤੀ ਕਿਸਾਨ ਯੂਨੀਅਨ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਵਿਚ ਸੋਮਵਾਰ ਨੂੰ ਹੋਈ ਬੈਠਕ ‘ਚ ਗੰਨਾ ਉਤਪਾਦਕ ਕਿਸਾਨਾਂ ਨੇ ਹਿੱਸਾ ਲਿਆ ਅਤੇ ਇਕਜੁੱਟ ਹੋ ਕੇ 25 ਜਨਵਰੀ ਨੂੰ ਸ਼ੂਗਰ ਮਿੱਲਾਂ ਦੇ ਬਾਹਰ ਕਿਸਾਨ ਟਰੈਕਟਰ-ਟਰਾਲੀਆਂ ਨਾਲ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦਿਨ ਮੁੱਖ ਮੰਤਰੀ ਦੇ ਪਤਲੇ ਦੀ ਅਰਥੀ ਬਣਾ ਕੇ ਉਨ੍ਹਾਂ ਦਾ ਦਾਹ ਸੰਸਕਾਰ ਕਰ ਕੇ ਵਿਰੋਧ ਜ਼ਾਹਰ ਕੀਤਾ ਜਾਵੇਗਾ।

Leave a Reply