ਕਰਨਾਟਕ ਹਿਜਾਬ ਪਾਬੰਦੀ: ਸੁਪਰੀਮ ਕੋਰਟ ਤਿੰਨ ਜੱਜਾਂ ਦਾ ਬੈਂਚ ਬਣਾਉਣ ’ਤੇ ਵਿਚਾਰ ਕਰੇਗੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਦੱਸਿਆ ਕਿ ਉਹ ਕਰਨਾਟਕ ਦੇ ਸਕੂਲਾਂ ’ਚ ਹਿਜਾਬ ਦੇ ਮਾਮਲੇ ’ਤੇ ਫੈਸਲਾ ਸੁਣਾਉਣ ਲਈ ਤਿੰਨ ਜੱਜਾਂ ਦਾ ਬੈਂਚ ਬਣਾਉਣ ’ਤੇ ਵਿਚਾਰ ਕਰੇਗੀ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਵੀ ਰਾਮਸੁਬਰਾਮਨੀਅਨ ਅਤੇ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ ਦੀਆਂ ਅਰਜ਼ੀਆਂ ਦਾ ਨੋਟਿਸ ਲਿਆ ਜਿਸ ਵਿਚ ਦੱਸਿਆ ਗਿਆ ਸੀ ਕਿ 6 ਫਰਵਰੀ ਤੋਂ ਸੂਬੇ ਵਿੱਚ ਕੁਝ ਜਮਾਤਾਂ ਲਈ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰਿਮ ਹੁਕਮ ਜਾਰੀ ਕਰਨ ਦੀ ਲੋੜ ਹੈ।

Leave a Reply