ਰਾਜਧਾਨੀ ਦਿੱਲੀ ਸਣੇ ਉੱਤਰ-ਭਾਰਤ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਨਵੀਂ ਦਿੱਲੀ– ਦਿੱਲੀ-ਐੱਨ.ਸੀ.ਆਰ. ’ਚ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਉੱਤਰ ਪ੍ਰਦੇਸ਼, ਉੱਤਰਾਖੰਡ ’ਚ ਵੀ ਕਈ ਥਾਵਾਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਪਿਥੌਰਾਗੜ੍ਹ ਅਤੇ ਅਲਮੋਡਾ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ।

ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ, ਭੂਚਾਲ ਦੁਪਹਿਰ 2 ਵਜ ਕੇ 28 ਮਿੰਟ ’ਤੇ ਆਇਆ। ਭੂਚਾਲ ਦੀ ਤਿਬਰਤਾ 5.8 ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਨੇਪਾਲ ’ਚ ਜ਼ਮੀਨ ਦੇ ਅੰਦਰ 10 ਕਿਲੋਮੀਟਰ ਤਕ ਦੱਸਿਆ ਜਾ ਰਿਹਾ ਹੈ।

Leave a Reply