ਟੈਕਸਾਸ ਅਤੇ ਅਮਰੀਕਾ ਦੇ ਹੋਰ ਸ਼ਹਿਰਾਂ ‘ਚ ਲੱਗੇ ‘ਮੁਸਲਿਮ ਲਵ ਜੀਸਸ’ ਦੇ ਹੋਰਡਿੰਗਜ਼

ਇਸੇ ਤਰ੍ਹਾਂ ਦੇ ਹੋਰਡਿੰਗ ਵਿਚ ਇਸਲਾਮ ਵਿਚ ਸਭ ਤੋਂ ਪਵਿੱਤਰ ਸਥਾਨ ਮੰਨੇ ਜਾਣ ਵਾਲੀ ਅਤੇ ਸਾਊਦੀ ਅਰਬ ਵਿਚ ਸਥਿਤ ਕਾਬਾ ਦੀ ਇਮਾਰਤ ਦੀ ਤਸਵੀਰ ਲਗਾਈ ਗਈ ਹੈ ਅਤੇ ਇਸ ‘ਤੇ ਸੰਦੇਸ਼ ਲਿਖਿਆ ਹੈ, “ਇਬਰਾਹਿਮ ਦੁਆਰਾ ਬਣਾਇਆ ਗਿਆ ਇੱਕ ਰੱਬ ਦੀ ਪੂਜਾ ਕਰਨ ਲਈ ਸਮਰਪਿਤ, ਲੱਖਾਂ ਮੁਸਲਮਾਨਾਂ ਦੀ ਸਾਲਾਨਾ ਤੀਰਥ ਯਾਤਰਾ ਦਾ ਸਥਾਨ।” ‘ਗੇਨਪੀਸ’ ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜਿਸ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਇਸਲਾਮ ਦੀ ਜਾਣਕਾਰੀ ਦੇਣਾ ਅਤੇ ਇਸ ਸੰਬੰਧ ਵਿਚ ਕਿਸੇ ਵੀ ਸ਼ੰਕੇ ਜਾਂ ਗ਼ਲਤ ਧਾਰਨਾ ਨੂੰ ਦੂਰ ਕਰਨਾ ਹੈ। ਉਸ ਨੇ ਹੋਰਡਿੰਗ ਲਗਾਉਣ ਲਈ ਉਨ੍ਹਾਂ ਸ਼ਹਿਰਾਂ ਨੂੰ ਚੁਣਿਆ, ਜਿੱਥੇ ਸੰਗਠਨ ਦੀ ਮਜ਼ਬੂਤ ​​ਮੌਜੂਦਗੀ ਹੈ ਅਤੇ ਵੱਡੀ ਗਿਣਤੀ ਵਿਚ ਮੁਸਲਿਮ ਆਬਾਦੀ ਰਹਿੰਦੀ ਹੈ।

ਹਿਊਸਟਨ ਵਿਚ ‘ਗੇਨਪੀਸ’ ਦੇ ਇੱਕ ਵਲੰਟੀਅਰ ਨੇ ਕਿਹਾ ਕਿ ਉਸ ਨੂੰ ਫੋਨ ਕਰਕੇ ਕਈ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੁਸਲਿਮ ਅਤੇ ਇਸਲਾਮ ਧਰਮਾਂ ਵਿਚ ਕੀ ਸਮਾਨਤਾ ਹੈ? ਜਦੋਂ ਅਸੀਂ ਸਮਝਾਉਂਦੇ ਹਾਂ ਕਿ ਮੁਸਲਿਮ ਹੋਣ ਲਈ, ਸਾਨੂੰ ਯਿਸੂ ਅਤੇ ਮੈਰੀ ਵਿਚ ਵਿਸ਼ਵਾਸ ਕਰਨਾ ਹੋਵੇਗਾ ਤਾਂ ਉਹ ਹੈਰਾਨ ਰਹਿ ਜਾਂਦੇ ਹਨ। ਗੇਨਪੀਸ ਦੇ ਡਾਇਰੈਕਟਰ ਡਾ. ਸਬੀਲ ਅਹਿਮਦ ਨੇ ਕਿਹਾ, ਇਸਲਾਮ ਧਰਮ ਨੂੰ ਅਕਸਰ ਗ਼ਲਤ ਸਮਝਿਆ ਜਾਂਦਾ ਹੈ, ਜਿਸ ਨਾਲ ਕੁਝ ਲੋਕ ਇਸਲਾਮ ਬਾਰੇ ਪੱਖਪਾਤੀ ਨਜ਼ਰੀਏ ਰੱਖਦੇ ਹਨ ਅਤੇ ਮੁਸਲਮਾਨਾਂ ਨਾਲ ਵਿਤਕਰੇ ਕਰਦੇ ਹਨ ਅਤੇ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ।

Leave a Reply

error: Content is protected !!