ਨਵਜੋਤ ਸਿੱਧੂ ਦੇ ‘Grand Welcome’ ਦੀਆਂ ਤਿਆਰੀਆਂ ਸ਼ੁਰੂ, ਮਹਾਨਗਰ ਲੁਧਿਆਣਾ ‘ਚ ਲੱਗੇ ਬੋਰਡ

ਲੁਧਿਆਣਾ : ਪੰਜਾਬ ‘ਚ ਨਵਜੋਤ ਸਿੰਘ ਸਿੱਧੂ ਦੇ ‘Grand Welcome’ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਲੁਧਿਆਣਾ ਦੀਆਂ ਸੜਕਾਂ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਸਮਰਥਕਾਂ ਵੱਲੋਂ ਸਵਾਗਤ ਦੇ ਬੋਰਡ ਲਾਏ ਗਏ ਹਨ। ਇਨ੍ਹਾਂ ਬੋਰਡਾਂ ‘ਤੇ ਲਿਖਿਆ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਨਵਜੋਤ ਸਿੰਘ। ਦੱਸ ਦੇਈਏ ਕਿ ਇਹ ਬੋਰਡ ਨਵਜੋਤ ਸਿੰਘ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਦੀ ਤਸਵੀਰ ਦੇ ਨਾਲ ਮਹਾਨਗਰ ‘ਚ ਲਾਏ ਗਏ ਹਨ।

ਫਿਲਹਾਲ ਨਵਜੋਤ ਸਿੰਘ ਪਟਿਆਲਾ ਜੇਲ੍ਹ ‘ਤ ਬੰਦ ਹਨ ਪਰ ਉਨ੍ਹਾਂ ਦੀ ਰਿਹਾਈ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਉੱਥੇ ਹੀ ਉਨ੍ਹਾਂ ਦੀ ਰਿਹਾਈ ‘ਤੇ ਹੁਣ ਤੱਕ ਵੀ ਸੰਸਪੈਂਸ ਬਣਿਆ ਹੋਇਆ ਹੈ। ਇਸ ਦੇ ਚੱਲਦਿਆਂ ਹੀ ਸਿੱਧੂ ਦੇ ਗ੍ਰੈਂਡ ਵੈਲਕਮ ਦੀ ਤਿਆਰੀ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੀਤੀ ਜਾ ਰਹੀ ਹੈ। ਦਰਅਸਲ ਇਸ ਸਾਲ ਜੇਲ੍ਹ ਵਿਭਾਗ ਵੱਲੋਂ ਗਣਤੰਤਰ ਦਿਵਸ ਮੌਕੇ 52 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਜਿਸ ਦੀ ਸੂਚੀ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਨਿਯਮਾਂ ਮੁਤਾਬਕ ਭੇਜੀ ਗਈ ਸੂਚੀ ਨੂੰ ਮੰਤਰੀ ਮੰਡਲ ਵੱਲੋਂ ਪਾਸ ਕਰਕੇ ਰਾਜਪਾਲ ਨੂੰ ਭੇਜਿਆ ਜਾਂਦਾ ਹੈ। ਇਸੇ ਸੂਚੀ ‘ਚ ਸਿੱਧੂ ਦਾ ਨਾਮ ਹੋਣ ਦੀ ਚਰਚਾਵਾਂ ਛੜਿਆ ਹੋਈਆਂ ਹਨ।

ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਨਵਜੋਤ ਸਿੰਘ ਸਿਧੂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਸਿੱਧੂ ਦਾ ਪਰਿਵਾਰ ਤਾਂ ਇਸ ਯਾਤਰਾ ‘ਚ ਸ਼ਾਮਲ ਹੋਇਆ ਸੀ ਤੇ ਜੇਕਰ ਸਿੱਧੂ ਨੂੰ 26 ਜਨਵਰੀ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਵੀ ਯਾਤਰਾ ਦੇ ਅੰਤਿਮ ਦਿਨ ਰਾਹੁਲ ਗਾਂਧੀ ਨੂੰ ਜ਼ਰੂਰ ਮਿਲਣਗੇ। ਵਰਨਯੋਗ ਹੈ ਕਿ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਂਗਰਸ ਤੇ ਉਨ੍ਹਾਂ ਦੇ ਸਮਰਥਕਾਂ ‘ਚ ਕਾਫ਼ੀ ਖ਼ੁਸ਼ੀ ਹੈ। ਜੇਕਰ ਉਹ ਰਿਹਾਅ ਹੁੰਦੇ ਹਨ ਤਾਂ ਸੋਨੀਆ ਗਾਂਧੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੇ ਹਨ। ਲੁਧਿਆਣਾ ‘ਚ ਸਿੱਧੂ ਦੇ ਬੋਰਡ ਲੱਗਣ ਨਾਲ ਇਕ ਵਾਰ ਫਿਰ ਕਾਂਗਰਸੀ ਵਰਕਰਾਂ ‘ਚ ਜੋਸ਼ ਦਿਖਾਈ ਦੇ ਰਿਹਾ ਹੈ।

Leave a Reply

error: Content is protected !!