ਪੈਰੋਲ ’ਤੇ ਬਾਹਰ ਆਇਆਂ ਬਲਾਤਕਾਰੀ ਸੌਦਾ ਸਾਧ ਤਲਾਵਾਰਾਂ ਨਾਲ ਕੱਟ ਰਿਹਾ ਏ ਕੇਕ

ਚੰਡੀਗੜ੍ਹ: ਪੈਰੋਲ ’ਤੇ ਬਾਹਰ ਆਇਆ ਸੌਦਾ ਡੇਰੇ ਦਾ ਮੁਖੀ ਗੁਰਮੀਤ ਰਾਮ ਤਲਵਾਰਾਂ ਨਾਲ ਕੇਕ ਕੱਟ ਕੇ ਜਸ਼ਨ ਮਨਾ ਰਿੋਹਾ ਹੈ। ਜਨਤਕ ਤੌਰ ’ਤੇ ਤਲਵਾਰ ਨਾਲ ਕੇਕ ਕੱਟਣ ਦੀ ਆਰਮ ਐਕਟ ਤਹਿਮ ਮਨਾਹੀ ਹੈ।ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਸ਼ਨਿਚਰਵਾਰ ਨੂੰ ਹਰਿਆਣਾ ਦੇ ਰੋਹਤਕ ਜ਼ਿਲੇ ਦੀ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ‘ਤੇ ਰਿਹਾਅ ਹੋ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਪਣੇ ਬਰਨਾਵਾ ਆਸ਼ਰਮ ‘ਚ ਪਹੁੰਚ ਗਿਆ। ਰਾਮ ਰਹੀਮ ਵੱਲੋਂ ਵੱਡਾ ਕੇਕ ਨਾਲ ਜਸ਼ਨ ਮਨਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਆਪਣੀ ਜ਼ਮਾਨਤ ਅਰਜ਼ੀ ‘ਚ ਰਾਮ ਰਹੀਮ ਨੇ ਕਿਹਾ ਸੀ ਕਿ ਉਹ 25 ਜਨਵਰੀ ਨੂੰ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮਦਿਨ ‘ਤੇ ਹੋਣ ਵਾਲੇ ਸਮਾਗਮ ‘ਚ ਸ਼ਾਮਲ ਹੋਣਾ ਚਾਹੁੰਦਾ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਕਥਿਤ ਵੀਡੀਓ ‘ਚ ਡੇਰਾ ਮੁਖੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ। ਪੰਜ ਸਾਲ ਬਾਅਦ ਇਸ ਤਰ੍ਹਾਂ ਮਨਾਉਣ ਦਾ ਮੌਕਾ ਮਿਲਿਆ, ਇਸ ਲਈ ਮੈਨੂੰ ਘੱਟੋ-ਘੱਟ ਪੰਜ ਕੇਕ ਕੱਟਣੇ ਚਾਹੀਦੇ ਹਨ। ਇਹ ਪਹਿਲਾ ਕੇਕ ਹੈ।

Leave a Reply