ਪੰਜਾਬ ‘ਚ 29 ਜਨਵਰੀ ਤਕ ਹਨੇਰੀ ਤੇ ਤੇਜ਼ ਬਾਰਿਸ਼ ਦੇ ਆਸਾਰ

ਪੰਜਾਬ ਵਿਚ ਸੋਮਵਾਰ ਨੂੰ ਰੂਪਨਗਰ ਸਭ ਤੋਂ ਠੰਢਾ ਰਿਹਾ। ਰੂਪਨਗਰ ‘ਚ ਘੱਟੋ-ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਗੁਰਦਾਸਪੁਰ ‘ਚ ਘੱਟੋ-ਘੱਟ ਤਾਪਮਾਨ 5.5, ਪਟਿਆਲਾ ‘ਚ 5.9, ਹੁਸ਼ਿਆਰਪੁਰ ‘ਚ 6.0, ਅੰਮ੍ਰਿਤਸਰ ‘ਚ 7.6, ਜਲੰਧਰ ‘ਚ 7.5 ਡਿਗਰੀ ਦਰਜ ਕੀਤਾ ਗਿਆ। ਸੂਬੇ ਵਿੱਚ 29 ਜਨਵਰੀ ਤੱਕ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਮੰਗਲਵਾਰ ਤੋਂ ਵੀਰਵਾਰ ਤਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਤੇ ਗਰਜ ਨਾਲ ਛਿੱਟੇ ਪੈਣ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 28 ਜਨਵਰੀ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਮੁੜ ਸਰਗਰਮ ਹੋ ਰਿਹਾ ਹੈ, ਜਿਸ ਦਾ ਪ੍ਰਭਾਵ ਦੋ ਦਿਨ ਤੱਕ ਰਹੇਗਾ। ਇਸ ਦੌਰਾਨ ਮੀਂਹ ਅਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ।

ਅੱਜ ਤੋਂ ਪਹਾੜਾਂ ‘ਚ ਮੀਂਹ ਤੇ ਭਾਰੀ ਬਰਫ਼ਬਾਰੀ ਦੇ ਆਸਾਰ

ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ‘ਚ ਮੰਗਲਵਾਰ ਤੋਂ ਇਕ ਵਾਰ ਫਿਰ ਮੀਂਹ ਤੇ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਉੱਤਰਾਖੰਡ ‘ਚ ਮੰਗਲਵਾਰ 24 ਜਨਵਰੀ ਤੋਂ 26 ਜਨਵਰੀ ਤਕ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਤੇ ਪਹਾੜਾਂ ‘ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਸੋਮਵਾਰ ਦੇਰ ਸ਼ਾਮ ਤੋਂ ਹੀ ਦੇਹਰਾਦੂਨ ਸਮੇਤ ਕਈ ਜ਼ਿਲ੍ਹੇ ਕਾਲੇ ਬੱਦਲਾਂ ਨਾਲ ਢਕੇ ਹੋਏ ਹਨ। ਜੰਮੂ-ਕਸ਼ਮੀਰ ‘ਚ 27 ਜਨਵਰੀ ਤਕ ਅਤੇ ਹਿਮਾਚਲ ਪ੍ਰਦੇਸ਼ ‘ਚ ਦੋ ਦਿਨਾਂ ਲਈ ਗਰਜ, ਗੜੇਮਾਰੀ ਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ‘ਚ ਮੰਗਲਵਾਰ ਤੇ ਬੁੱਧਵਾਰ ਨੂੰ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।

Leave a Reply

error: Content is protected !!