ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ 10ਵੀਂ ਅਤੇ 12ਵੀਂ ਜਮਾਤ ਡੇਟਸ਼ੀਟ ਜਾਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਹਰਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੀ ਡੇਟਸ਼ੀਟ ਅੱਜ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਵੀਂ ਜਮਾਤ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰ ਬਣਾ ਕੇ ਸਕੂਲਾਂ ’ਚ ਹੀ ਲਈ ਜਾਵੇਗੀ। ਇਹ ਪ੍ਰੀਖਿਆ 27 ਫਰਵਰੀ ਤੋਂ 6 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ। ਸਿੱਖਿਆ ਬੋਰਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਠਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਬੋਰਡ ਵੱਲੋਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ’ਚ 25 ਫਰਵਰੀ ਤੋਂ  21 ਮਾਰਚ ਤੱਕ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਨ੍ਹਾਂ ਸ਼੍ਰੇਣੀਆਂ ਦੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਸਿੱਖਿਆ ਬੋਰਡ ਦੀ ਵੈਬਸਾਈਟ ’ਤੇ ਵੀ ਉਪਲਬਧ ਕਰਵਾ ਦਿੱਤੀ ਗਈ ਹੈ।

ਪੰਜਵੀ ਦੀ ਡੇਟਸ਼ੀਟ 

ਪੰਜਵੀਂ ਜਮਾਤ ਦੀ 27 ਫਰਵਰੀ ਨੂੰ ਅੰਗਰੇਜ਼ੀ, 28 ਫਰਵਰੀ ਨੂੰ ਸਵਾਗਤ ਜ਼ਿੰਦਗੀ, 2 ਮਾਰਚ ਨੂੰ ਗਣਿਤ, 3 ਮਾਰਚ ਨੂੰ ਪਹਿਲੀ ਭਾਸ਼ਾ ਪੰਜਾਬੀ /ਹਿੰਦੀ/ ਉਰਦੂ, 4 ਮਾਰਚ ਨੂੰ ਵਾਤਾਵਰਨ ਸਿੱਖਿਆ ਅਤੇ 6 ਮਾਰਚ ਨੂੰ ਦੂਜੀ ਭਾਸ਼ਾ ਪੰਜਾਬੀ/ ਹਿੰਦੀ /ਉਰਦੂ ਦੀ ਪ੍ਰੀਖਿਆ ਹੋਵੇਗੀ।

ਅਠਵੀਂ ਦੀ ਡੇਟਸ਼ੀਟ
ਬੋਰਡ ਵੱਲੋਂ ਜਾਰੀ 8ਵੀਂ ਜਮਾਤ ਦੀ ਡੇਟਸ਼ੀਟ ਅਨੁਸਾਰ 25 ਫਰਵਰੀ ਨੂੰ ਸਮਾਜਿਕ ਵਿਗਿਆਨ, 27 ਫਰਵਰੀ ਨੂੰ ਅੰਗਰੇਜ਼ੀ, 28 ਫਰਵਰੀ ਨੂੰ ਪਹਿਲੀ ਭਾਸ਼ਾ ਪੰਜਾਬੀ/ ਹਿੰਦੀ/ ਉਰਦੂ, 1 ਮਾਰਚ ਨੂੰ ਸਵਾਗਤ ਜ਼ਿੰਦਗੀ, 2 ਨੂੰ ਵਿਗਿਆਨ, 3 ਨੂੰ ਕੰਪਿਊਟਰ ਸਾਇੰਸ, 4 ਨੂੰ ਦੂਜੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ, 6 ਮਾਰਚ ਨੂੰ ਗਣਿਤ, 20 ਮਾਰਚ ਨੂੰ ਸਿਹਤ ਅਤੇ ਸਰੀਰਕ ਸਿੱਖਿਆ ਅਤੇ 21 ਮਾਰਚ ਨੂੰ ਚੋਣਵੇਂ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

ਦਸਵੀਂ ਦੀ ਡੇਟਸ਼ੀਟ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 24 ਮਾਰਚ ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਸਵੇਰੇ 10 ਵਜੇ ਤੋਂ 1.15 ਵਜੇ ਤੱਕ ਹੋਵੇਗੀ। ਜਾਰੀ ਡੇਟ-ਸ਼ੀਟ ਅਨੁਸਾਰ 24 ਮਾਰਚ ਨੂੰ ਪੰਜਾਬੀ ਏ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਏ, 27 ਮਾਰਚ ਨੂੰ ਅੰਗਰੇਜ਼ੀ, 28 ਮਾਰਚ ਨੂੰ ਸੰਗੀਤ ਗਾਇਨ, 29 ਮਾਰਚ ਨੂੰ ਪੰਜਾਬੀ ਬੀ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੀ, 31 ਮਾਰਚ ਨੂੰ ਕੰਪਿਊਟਰ ਸਾਇੰਸ, 1 ਅਪ੍ਰੈਲ ਨੂੰ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ, 3 ਅਪ੍ਰੈਲ ਨੂੰ ਗਣਿਤ, 5 ਨੂੰ ਵਿਗਿਆਨ, 6 ਨੂੰ ਖੇਤੀਬਾੜੀ, 10 ਨੂੰ ਸਮਾਜਿਕ ਵਿਗਿਆਨ, 11 ਨੂੰ ਸਵਾਗਤ ਜਿੰਦਗੀ, 12 ਨੂੰ ਹਿੰਦੀ ਉਰਦੂ (ਹਿੰਦੀ ਦੀ ਥਾਂ), 13 ਨੂੰ ਗ੍ਰਹਿ ਵਿਗਿਆਨ, 15 ਨੂੰ ਸਿਹਤ ਅਤੇ ਸਰੀਰਕ ਸਿੱਖਿਆ, 17 ਨੂੰ ਸੰਗੀਤ ਤਬਲਾ, 18 ਨੂੰ ਸਿਹਤ ਵਿਗਿਆਨ, 19 ਨੂੰ ਸੰਗੀਤ ਵਾਦਨ, 20 ਨੂੰ ਕਟਾਈ ਅਤੇ ਸਿਲਾਈ, ਵੱਖ-ਵੱਖ ਭਾਸ਼ਾਵਾਂ ਤੇ ਐੱਨ ਐੱਸ ਕਿਊ ਐੱਫ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

ਬਾਹਰਵੀਂ ਦੀ ਡੇਟਸ਼ੀਟ
ਬਾਹਰਵੀਂ ਜਮਾਤ ਦੀ ਪ੍ਰੀਖਿਆ 4 ਗਰੁਪਾਂ, ਹਿਊਮੈਨਟੀਜ਼ ਗਰੁੱਪ,  ਸਾਇੰਸ ਗਰੁੱਪ, ਕਾਮਰਸ ਗਰੁੱਪ ਅਤੇ ਐਗਰੀਕਲਚਰ ਗਰੁੱਪ ਵਿੱਚ ਹੋਵੇਗੀ। ਇਸ ਤੋਂ ਇਲਾਵਾ ਵੋਕੇਸ਼ਨਲ ਵਿਸ਼ਿਆਂ ਦੀ ਵੀ ਅਲੱਗ ਤੋਂ ਪ੍ਰੀਖਿਆ ਹੋਵੇਗੀ। ਬੋਰਡ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ 20 ਫਰਵਰੀ ਨੂੰ ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ 21 ਫਰਵਰੀ ਨੂੰ ਮਿਊਜ਼ਿਕ ਵੋਕਲ 22 ਨੂੰ ਫ਼ਿਲਾਸਫ਼ੀ, ਕੈਮਿਸਟਰੀ, ਬਿਜ਼ਨਸ ਇਕਨਾਮਿਕਸ ਐਂਡ ਕੁਆਂਟਿਟੇਟਿਵ ਮੈਥਡਜ਼, 23 ਨੂੰ ਸੋਸ਼ਿਆਲੋਜੀ, 24 ਨੂੰ ਜਨਰਲ ਅੰਗਰੇਜ਼ੀ, 27 ਨੂੰ ਮੀਡੀਆ ਸਟੱਡੀਜ਼, ਬਾਇਓਲੋਜੀ, 28 ਨੂੰ ਹਿਸਟਰੀ, 1 ਮਾਰਚ ਨੂੰ ਗਣਿਤ, 2 ਨੂੰ ਪੰਜਾਬੀ ਚੋਣਵੀਂ, ਹਿੰਦੀ ਚੋਣਵੀਂ, ਅੰਗਰੇਜ਼ੀ ਚੋਣਵੀਂ ਅਤੇ ਉਰਦੂ, 3 ਮਾਰਚ ਨੂੰ ਸੰਸਕ੍ਰਿਤ, ਫਰੈਂਚ ਜਰਮਨ, 4 ਨੂੰ ਰਾਜਨੀਤੀ ਸਾਸਤਰ, 6 ਨੂੰ ਵਾਤਾਵਰਨ ਸਿੱਖਿਆ, 20 ਨੂੰ ਜੋਗਰਫੀ, 21 ਨੂੰ ਕੰਪਿਊਟਰ ਐਪਲੀਕੇਸ਼ਨ, 22 ਨੂੰ ਬਿਜਨਸ ਸਟੱਡੀਜ਼, 24 ਨੂੰ ਗੁਰਮਤਿ ਸੰਗੀਤ, 27 ਨੂੰ ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ, 28 ਨੂੰ ਸਵਾਗਤ ਜ਼ਿੰਦਗੀ, 29 ਨੂੰ ਹੋਮ ਸਾਇੰਸ, 31 ਨੂੰ ਇਕਨਾਮਿਕਸ, 1 ਅਪ੍ਰੈਲ ਨੂੰ ਡਾਂਸ, 3 ਅਪ੍ਰੈਲ ਨੂੰ ਪਬਲਿਕ ਐਡਮਨਿਸਟ੍ਰੇਸ਼ਨ, 5 ਨੂੰ ਰਿਲੀਜਨ, 6 ਨੂੰ ਐੱਨ ਐੱਸ ਕਿਊ ਐੱਫ, 10 ਨੂੰ ਸਾਈਕਾਲੋਜੀ, 11 ਨੂੰ ਹਿਸਟਰੀ ਐਂਡ ਐਪਰੀਸੀਏਸ਼ਨ ਆਫ ਆਰਟਸ, 12 ਨੂੰ ਐਗਰੀਕਲਚਰ, 13 ਨੂੰ ਅਕਾਊਂਟੈਂਸੀ, 15 ਨੂੰ ਮਿਊਜ਼ਿਕ ਇੰਸਟਰੂਮੈਂਟਲ, 17 ਨੂੰ ਡਿਫੈਂਸ ਸਟੱਡੀਜ਼, 18 ਨੂੰ ਨੈਸ਼ਨਲ ਕੈਡਿਟ ਕੌਰਪਸ, 19 ਨੂੰ ਕੰਪਿਊਟਰ ਸਾਇੰਸ ਅਤੇ 20 ਅਪ੍ਰੈਲ ਨੂੰ ਮਿਊਜ਼ਿਕ ਤਬਲਾ ਅਤੇ ਫੰਡਾਮੈਂਟਲਜ਼ ਆਫ ਈ ਬਿਜ਼ਨਿਸ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

Leave a Reply