2 ਕਰੋੜ 13 ਲੱਖ, 64 ਤੋਲੇ ਸੋਨੇ ਦੇ ਗਹਿਣਿਆਂ ਸਣੇ 5 ਗ੍ਰਿਫ਼ਤਾਰ

ਮੋਹਾਲੀ: ਪੁਲਸ ਵੱਲੋਂ ਇੰਟਰਨੈਸ਼ਨਲ ਮਨੁੱਖੀ ਤਸਕਰਾਂ ਦਾ ਪਰਦਾਫ਼ਾਸ਼ ਕਰਦੇ ਹੋਏ 2 ਕਰੋੜ 13 ਲੱਖ ਸਣੇ 64 ਤੋਲੇ ਸੋਨੇ ਦੇ ਗਹਿਣਿਆਂ ਸਮੇਤ 5 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾ. ਸੰਦੀਪ ਕੁਮਾਰ ਗਰਗ, ਆਈ. ਪੀ. ਐੱਸ, ਸੀਨੀਅਰ ਕਪਤਾਨ ਪੁਲਸ ਜ਼ਿਲ੍ਹਾ ਐੱਸ. ਏ. ਐੱਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿਖੇ ਕਿਡਨੈਪ ਕਰਕੇ ਤਸ਼ੱਦਦ ਢਾਹ ਕੇ ਸਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਅਤੇ ਡਰਾ-ਧਮਕਾ ਕੇ ਵਿਅਕਤੀਆਂ ਪਾਸੋ ਘਰਦਿਆਂ ਨੂੰ ਫੋਨ ਕਰਵਾ ਕੇ ਫਰੋਤੀ ਦੀ ਮੰਗ ਕਰਦੇ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 08 ਮਿਤੀ 06-01-2023 ਅੱਧ 406,420,470,386 ਆਈ. ਪੀ. ਸੀ., 13 ਪੀ. ਟੀ. ਪੀ.(ਆਰ) ਐਕਟ 2014 ਥਾਣਾ ਸਦਰ ਖਰੜ ਮੋਹਾਲੀ ਅਤੇ ਮੁਕੱਦਮਾ ਨੰਬਰ 03 ਮਿਤੀ 03-01-2023 ਅਧ 364ਏ,370,386,120ਬੀ ਆਈ. ਪੀ. ਸੀ. ਥਾਣਾ ਬਲੌਂਗੀ ਦਰਜ ਰਜਿਸਟਰ ਹਨ।

ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐੱਸ. ਏ. ਐੱਸ. ਨਗਰ ਅਤੇ ਸ. ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐੱਸ. ਏ. ਐੱਸ ਨਗਰ ਦੀ ਨਿਗਰਾਨੀ ਹੇਠ ਇੰਸ, ਸ਼ਿਵ ਕੁਮਾਰ, ਇੰਚਾਰਜ, ਸੀ. ਆਈ. ਏ. ਸਟਾਫ਼, ਮੋਹਾਲੀ ਦੀ ਟੀਮ ਵੱਲੋਂ ਮੁਕੱਦਮਿਆਂ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿੱਚ (1) ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ (2) ਗੁਰਜੀਤ ਸਿੰਘ ਉਰਫ਼ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ (3) ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ (4) ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ (5) ਵੀਨਾ ਪਤਨੀ ਸੰਨੀ ਕੁਮਾਰ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ ਹੈ।

ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਸ਼ੀ ਪੰਜਾਬ ਵਿੱਚ ਆਪਣੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਵਿਦੇਸ਼ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਬੈਠੇ ਮਨੁੱਖੀ ਤਸਕਰ ਅਤੇ ਕਿਡਨੈਪਰ ਦੇ ਆਕਾ (1) ਸੰਨੀ ਕੁਮਾਰ ਉਰਫ਼ ਸੰਨੀ ਪੁੱਤਰ ਸੋਮਰਾਜ ਵਾਸੀ ਪਿੰਡ ਸਲੇਰੀਆ ਖ਼ੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਇੰਡੋਨੇਸ਼ੀਆ ਅਤੇ (2) ਜਸਵੀਰ ਸਿੰਘ ਉਰਫ਼ ਸੰਜੇ ਹਾਲ ਵਾਸੀ ਸਿੰਘਾਪੁਰ ਦੀ ਸਹਾਇਤਾ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੀ ਬਾਏ ਏਅਰ ਟਿਕਟ ਕਟਵਾ ਕੇ ਭੇਜ ਦਿੰਦੇ ਸੀ ਅਤੇ ਉਥੇ ਬੈਠੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ਼ ਸੰਜੇ (ਸਿੰਘਾਪੁਰ) ਇਹਨਾ ਭੇਜੇ ਹੋਏ ਵਿਅਕਤੀਆ ਨੂੰ ਕਿਡਨੈਪ ਕਰਕੇ ਬੰਦ ਕਮਰੇ ਵਿੱਚ ਰੱਖ ਕੇ ਤਸ਼ੱਦਤ ਢਾਹ ਕੇ ਅਤੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਦੋ ਹਫਤਿਆ ਬਾਅਦ ਅਗਵਾਹ ਕੀਤੇ ਹੋਏ ਵਿਅਕਤੀਆਂ ਪਾਸੋ ਘਰਦਿਆਂ ਨੂੰ ਫੋਨ ਕਰਵਾਉਂਦੇ ਸਨ ਕਿ ਅਸੀਂ ਮੈਕਸੀਕੋ ਪਹੁੰਚ ਗਏ ਹਾਂ ਅਤੇ 40 ਲੱਖ ਰੁਪਏ ਇਹਨਾ ਏਜੰਟਾ ਨੂੰ ਦੇ ਦੇਵੋ, ਜੋ ਘਰਵਾਲੇ ਪੰਜਾਬ ਵਿੱਚ ਬੈਠੇ ਮਨੁੱਖੀ ਤਸਕਰ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮ ਰਾਜ ਅਤੇ ਗੁਰਜੀਤ ਸਿੰਘ ਉੱਰਫ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ ਸਿੰਘ, ਟੋਨੀ, ਭੁਪਿੰਦਰ ਸਿੰਘ ਉਰਫ ਭਿੰਦਾ, ਸੰਦੀਪ ਆੜਤੀਆ ਅਤੇ ਸੁਮਨ ਵੱਲੋ ਵੱਖ ਵੱਖ ਮਾਰਕਾ ਦੇ ਲੇਵਿਸ ਮੋਬਾਇਲ ਫੋਨਾ ਰਾਹੀ ਤਾਲਮੇਲ ਕਰਕੇ ਦੱਸੀ ਜਗ੍ਹਾ ਅਤੇ ਪੈਸੇ ਵਸੂਲ ਕਰ ਲੈਂਦੇ ਸਨ। ਜੋ ਇਸ ਸਾਰੇ ਗਿਰੋਹ ਦਾ ਹੁਣ ਤੱਕ ਦੀ ਤਫਤੀਸ਼ ਤੋਂ ਸੈਂਕੜੇ ਨੌਜਵਾਨਾਂ ਨੂੰ ਅਗਵਾਹ ਕਰਕੇ ਕਰੋੜਾ ਰੁਪਏ ਵਸੂਲ ਕਰ ਚੁੱਕੇ ਹਨ।

ਕੁੱਲ ਬਰਾਮਦਗੀ :-
1. 2 ਕਰੋੜ 13 ਲੱਖ ਰੁਪਏ ਭਾਰਤੀ ਕਰੰਸੀ
2. 64 ਤੋਲੇ ਸੋਨਾ (ਕੀਮਤ 33 ਲੱਖ ਰੁਪਏ)
3. ਇਕ ਕਾਰ ਸਿਫਟ ਰੰਗ ਚਿੱਟਾ ਨੰਬਰ PB08-DV-2529
4. ਇੱਕ ਕਾਰ ਫੀਗੋ ਰੰਗ ਚਿੱਟਾ ਨੰਬਰ PB09- P-2256
5. ਇਕ ਕਾਰ ਟਾਏਗਨ ਰੰਗ ਚਿੱਟਾ ਨੰਬਰ PB08-EX-8144
6. ਇਕ ਕਾਰ/ਜੀਪ ਥਾਰ ਰੰਗ ਤਿੰਨਾ ਨੰਬਰ
7. ਵੱਖ ਵੱਖ ਮਾਰਕਾਂ ਦੇ 7 ਲੇਵਿਸ ਮੋਬਾਇਲ ਫੋਨ

ਗ੍ਰਿਫ਼ਤਾਰ ਵਿਅਕਤੀ:-
1. ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ।
2. ਗੁਰਜੀਤ ਸਿੰਘ ਉਰਫ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆਂ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ।
3. ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੈਰੀਆ ਖੁਰਦ ਥਾਣਾ ਮੁਕਰੀਆ ਜ਼ਿਲ੍ਹਾ ਹੁਸ਼ਿਆਰਪੁਰ।
4. ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੈਰੀਆ ਖੁਰਦ ਥਾਣਾ ਮੁਕਰੀਆ ਜ਼ਿਲ੍ਹਾ ਹੁਸ਼ਿਆਰਪੁਰ।
5. ਵੀਨਾ ਪਤਨੀ ਸੰਨੀ ਕੁਮਾਰ ਵਾਸੀ ਮਲੈਰੀਆ ਖੁਰਦ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ
ਇਨ੍ਹਾਂ ਮਨੁੱਖੀ ਤਸਕਰਾ ਅਤੇ ਅਗਵਾਹਕਾਰਾਂ ਦੀ ਚੱਲ ਅਤੇ ਅਚੱਲ ਜਾਇਦਾਦ, ਬੈਂਕ ਦੇ ਲੋਕਰਾ ਤੇ ਬੈਂਕ ਦੇ ਖਾਤਿਆ ਦੀ ਜਾਂਚ ਕੀਤੀ ਜਾ ਰਹੀ ਹੈ। ਜਿੰਨਾਂ ਪਾਸੋਂ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਮਨੁੱਖੀ ਤਸਕਰਾਂ ਅਤੇ ਅਗਵਾਹਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਅਗਵਾਹ ਕੀਤੇ ਹੋਏ ਕਰੀਬ 25 ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਇਸ ਸਬੰਧੀ ਇੱਕ ਹੈਲਪ ਲਾਈਨ me ਨੰਬਰ 99140-55677, 95019-91108 ਜਿਲ੍ਹਾ ਪੁਲਸ ਮੋਹਾਲੀ ਵੱਲੋਂ ਜਾਰੀ ਕੀਤੇ ਗਏ ਹਨ।

Leave a Reply

error: Content is protected !!