Netflix ਯੂਜ਼ਰਜ਼ ਲਈ ਬੁਰੀ ਖ਼ਬਰ! ਪਾਸਵਰਡ ਸ਼ੇਅਰ ਕਰਨ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ

ਜੇਕਰ ਤੁਸੀਂ ਵੈੱਬ ਸੀਰੀਜ਼ ਅਤੇ ਮੂਵੀ ਦੇਖਣ ਲਈ ਓ.ਟੀ.ਟੀ. ਪਲੇਟਫਾਰਮ ਨੈਟਫਲਿਕਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਜੇਕਰ ਤੁਸੀਂ ਪਰਿਵਾਰ ਜਾਂ ਦੋਸਤਾਂ ਦੇ ਨਾਲ ਨੈੱਟਫਲਿਕਸ ਦਾ ਪਾਸਵਰਡ ਸ਼ੇਅ ਕਰਦੇ ਹੋ ਤਾਂ ਕੁਝ ਸਮੇਂ ਬਾਅਦ ਤੁਸੀਂ ਅਜਿਹਾ ਨਹੀਂ ਕਰ ਸਕੋਗੇ। ਨੈੱਟਫਲਿਕਸ ਦੇ ਸੀ.ਈ.ਓ. ਗ੍ਰੈਗ ਪੀਟਰਸ ਅਤੇ ਟੇਡ ਸਾਰਾਂਡੋਸ ਨੇ ਕਿਹਾ ਕਿ ਪਾਸਵਰਡ ਸ਼ੇਅਰਿੰਗ ਖਤਮ ਹੋਵੇਗੀ। ਹੁਣ ਨੈਟਫਲਿਕਸ ‘ਤੇ ਇਕ ਵਾਰ ‘ਚ ਸਿਰਫ ਇਕ ਹੀ ਡਿਵਾਈਸ ‘ਚ ਲਾਗਇਨ ਕੀਤਾ ਜਾ ਸਕੇਗਾ। ਦਰਅਸਲ, ਭਾਰਤ ‘ਚ ਇਕ ਨੈਟਫਲਿਕਸ ਅਕਾਊਂਟ ‘ਚ ਕਈ ਯੂਜ਼ਰਜ਼ ਲਾਗਇਨ ਕਰ ਲੈਂਦੇ ਹਨ, ਜਿਸ ਕਾਰਨ ਕੰਪਨੀ ਨੂੰ ਨੁਕਸਾਨ ਹੁੰਦਾ ਹੈ। ਹੁਣ ਕੰਪਨੀ ਲਾਗਇਨ ਪਾਸਵਰਡ ਸ਼ੇਅਰ ਕਰਨ ਦੀ ਸੁਵਿਧਾ ਨੂੰ ਬੰਦ ਕਰਨ ਵਾਲੀ ਹੈ।

ਪਾਸਵਰਡ ਸ਼ੇਅਰ ਕਰਨ ’ਤੇ ਲੱਗੇਗਾ ਚਾਰਜ

ਕੰਪਨੀ ਭਾਰਤ ਵਰਗੇ ਦੇਸ਼ਾਂ ’ਤੇ ਫੋਕਸ ਕਰਦੇ ਹੋਏ 1.5 ਤੋਂ 2 ਕਰੋੜ ਸਬਸਕ੍ਰਾਈਬਰ ਵਧਾਉਣ ’ਤੇ ਧਿਆਨ ਦੇ ਰਹੀ ਹੈ। ਅਮਰੀਕੀ ਓ.ਟੀ.ਟੀ. ਪਲੇਟਫਾਰਮ ਚਾਹੁੰਦਾ ਹੈ ਕਿ ਜੋ ਯੂਜ਼ਰਜ਼ ਨੈੱਟਫਲਿਕਸ ਲਈ ਅਜੇ ਚਾਰਜ ਨਹੀਂ ਦਿੰਦੇ ਉਹ ਕੰਟੈਂਟ ਦੇਖਣ ਲਈ ਚਾਰਜ ਦੇਣਾ ਸ਼ੁਰੂ ਕਰਨ। ਦੱਸ ਦੇਈਏ ਕਿ ਕੋਸਟਾ ਰਿਕਾ, ਚਿਲੀ, ਪੇਰੂ ਵਰਗੇ ਲੈਟਿਨ ਅਮਰੀਕੀ ਦੇਸ਼ਾਂ ’ਚ ਕੰਪਨੀ ਨੇ ਪਾਸਵਰਡ ਸ਼ੇਅਰਿੰਗ ਖਤਮ ਕਰਨ ਦੀ ਟੈਸਟਿੰਗ ਸ਼ੁਰੂ ਕੀਤੀ ਹੈ।

ਕਦੋਂ ਖਤਮ ਹੋਵੇਗੀ ਪਾਸਵਰਡ ਸ਼ੇਅਰਿੰਗ

ਅਜਿਹੇ ਦੇਸ਼ਾਂ ’ਚ ਕੰਪਨੀ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਪਾਸਵਰਡ ਨਾਲ ਨੈੱਟਫਲਿਕਸ ਚਲਾਉਣ ਵਾਲੇ ਯੂਜ਼ਰਜ਼ ਤੋਂ 3 ਡਾਲਰ (ਕਰੀਬ 250 ਰੁਪਏ) ਵਸੂਲਦੀ ਹੈ। ਫਿਲਹਾਲ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਭਾਰਤ ’ਚ ਪਾਸਵਰਡ ਸ਼ੇਅਰ ਕਰਨ ’ਤੇ ਕਿੰਨਾ ਭੁਗਤਾਨ ਦੇਣਾ ਹੋਵੇਗਾ। ਹਾਲਾਂਕਿ, ਅਜਿਹਾ ਵੀ ਹੋ ਸਕਦਾ ਹੈ ਕਿ ਇੱਥੇ ਵੀ ਗਲੋਬਲ ਰੇਟ ਦੇ ਹਿਸਾਬ ਨਾਲ ਭੁਗਤਾਨ ਤੈਅ ਕੀਤਾ ਜਾਵੇ। ਭਾਰਤ ਸਮੇਤ ਦੂਜੇ ਦੇਸ਼ਾਂ ’ਚ ਕੰਪਨੀ ਮਾਰਚ 2023 ਤੋਂ ਪਾਸਵਰਡ ਸ਼ੇਅਰਿੰਗ ਖਤਮ ਕਰਨਾ ਸ਼ੁਰੂ ਕਰ ਸਕਦੀ ਹੈ।

Leave a Reply

error: Content is protected !!