ਹਿਮਾਚਲ ਪ੍ਰਦੇਸ਼ ‘ਚ ਮੀਂਹ ਅਤੇ ਬਰਫ਼ਬਾਰੀ ਕਾਰਨ 265 ਸੜਕਾਂ ਹੋਈਆਂ ਬੰਦ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ, ਚੰਬਾ, ਕਿਨੌਰ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਵਿਚ ਬਰਫ਼ਬਾਰੀ ਕਾਰਨ 265 ਸੜਕਾਂ ਬੰਦ ਹੋ ਗਈਆਂ। ਉੱਥੇ ਹੀ ਸੂਬੇ ਦੇ ਕਈ ਹੋਰ ਹਿੱਸਿਆਂ ‘ਚ ਬੁੱਧਵਾਰ ਨੂੰ ਮੀਂਹ ਪਿਆ। ਮੌਸਮ ਵਿਗਿਆਨ ਵਿਭਾਗ ਮੁਤਾਬਕ ਸੂਬੇ ‘ਚ ਘੱਟ ਤੋਂ ਘੱਟ ਤਾਪਮਾਨ 3 ਤੋਂ 5 ਡਿਗਰੀ ਦਾ ਵਾਧਾ ਹੋਇਆ।

ਕੇਲਾਂਗ ਪ੍ਰਦੇਸ਼ ‘ਚ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਰਾਤ ‘ਚ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 4.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਦਫ਼ਤਰ ਨੇ 30 ਜਨਵਰੀ ਤੱਕ ਇਲਾਕੇ ‘ਚ ਮੀਂਹ ਦੀ ਸੰਭਾਵਨਾ ਜਤਾਈ ਹੈ।

ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ ‘ਚ 139, ਚੰਬਾ ‘ਚ 92, ਸ਼ਿਮਲਾ ਅਤੇ ਕੁੱਲੂ ‘ਚ 13-13, ਮੰਡੀ ‘ਚ 3 ਅਤੇ ਕਾਂਗੜਾ ਜ਼ਿਲ੍ਹੇ ‘ਚ 2 ਸੜਕਾਂ ਬੰਦ ਹੋ ਗਈਆਂ ਹਨ। ਇਨ੍ਹਾਂ ‘ਚ ਰੋਹਤਾਂਗ ਪਾਸ ਦੇ ਨੇੜੇ ਰਾਸ਼ਟਰੀ ਹਾਈਵੇਅ 3, ਜਾਲੋਰੀ ਦਰੱਰੇ ਦੇ ਨੇੜੇ ਰਾਸ਼ਟਰੀ ਹਾਈਵੇਅ 305 ਅਤੇ ਗ੍ਰੰਫੂ ਤੋਂ ਲੋਸਰ ਤੱਕ ਰਾਸ਼ਟਰੀ ਹਾਈਵੇਅ 505 ਸ਼ਾਮਲ ਹਨ।

Leave a Reply

error: Content is protected !!