ਅਮਰੀਕਾ: 3 ਨਕਾਬਪੋਸ਼ਾਂ ਨੇ ਭਾਰਤੀ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ, ਪਤਨੀ ਤੇ ਧੀ ਜ਼ਖ਼ਮੀ
ਨਿਊਯਾਰਕ: ਅਮਰੀਕਾ ਦੇ ਜਾਰਜੀਆ ਵਿੱਚ ਇੱਕ ਭਾਰਤੀ-ਅਮਰੀਕੀ ਨਾਗਰਿਕ ਦਾ 3 ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂਕਿ ਗੋਲੀਬਾਰੀ ਵਿੱਚ ਉਨ੍ਹਾਂ ਦੀ ਪਤਨੀ ਅਤੇ ਧੀ ਜ਼ਖ਼ਮੀ ਹੋ ਗਏ। ਪੁਲਸ ਨੇ ਕਿਹਾ ਕਿ ਇਹ ਇੱਕ ਹਫ਼ਤੇ ਦੇ ਅੰਦਰ ਅਮਰੀਕਾ ਵਿੱਚ ਭਾਰਤੀਆਂ ਨਾਲ ਜੁੜੀ ਅਜਿਹੀ ਦੂਜੀ ਘਟਨਾ ਹੈ। ਇਹ ਘਟਨਾ 20 ਜਨਵਰੀ ਨੂੰ ਜਾਰਜੀਆ ਦੇ ਹਾਰਟਲੇ ਬ੍ਰਿਜ ਰੋਡ ਨੇੜੇ ਥਰੋਬ੍ਰੇਡ ਲੇਨ ‘ਤੇ ਵਾਪਰੀ ਸੀ।
ਬਿਆਨ ਵਿੱਚ ਕਿਹਾਗਿਆ ਹੈ ਕਿ ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਦੱਸ ਦੇਈਏ ਕਿ ਅਮਰੀਕਾ ‘ਚ ਭਾਰਤੀਆਂ ‘ਤੇ ਹਮਲਿਆਂ ‘ਚ ਵਾਧਾ ਹੋਇਆ ਹੈ। ਸ਼ਿਕਾਗੋ ਵਿੱਚ ਐਤਵਾਰ ਨੂੰ ਇੱਕ ਹਥਿਆਰਬੰਦ ਡਕੈਤੀ ਦੌਰਾਨ ਗੋਲੀ ਲੱਗਣ ਕਾਰਨ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੇਵਸ਼ੀਸ਼ ਨੰਦੇਪੂ ਦੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦਾ ਦੋਸਤ ਕੇ ਸਾਈ ਚਰਨ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ।