ਰਣਬੀਰ ਕਪੂਰ ਨੇ ਗੁੱਸੇ ’ਚ ਸੁੱਟਿਆ ਫੈਨ ਦਾ ਮੋਬਾਇਲ, ਸੋਸ਼ਲ ਮੀਡੀਆ ’ਤੇ ਹੋ ਰਿਹਾ ਵਿਰੋਧ

ਮੁੰਬਈ: ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਇਕ ਪ੍ਰਸ਼ੰਸਕ ਦਾ ਮੋਬਾਇਲ ਫੋਨ ਸੁੱਟ ਰਿਹਾ ਹੈ। ਇਹ ਸਾਰਾ ਮਾਮਲਾ ਕੈਮਰੇ ’ਚ ਕੈਦ ਹੋ ਗਿਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ #AngryRanbirKapoor ਟਰੈਂਡ ਕਰ ਰਹੇ ਹਨ।

ਦਰਅਸਲ ਮਾਮਲਾ ਇਹ ਹੈ ਕਿ ਇਕ ਫੈਨ ਰਣਬੀਰ ਕਪੂਰ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਫੈਨ ਵਾਰ-ਵਾਰ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਹੀ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਕਾਫੀ ਤੇਜ਼ੀ ਨਾਲ ਗੁੱਸੇ ’ਚ ਗਏ। ਰਣਬੀਰ ਨੇ ਫੈਨ ਦਾ ਮੋਬਾਇਲ ਫੜ ਕੇ ਗੁੱਸੇ ’ਚ ਸੁੱਟ ਦਿੱਤਾ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਫੈਨ ਰਣਬੀਰ ਕਪੂਰ ਕੋਲ ਆਉਂਦਾ ਹੈ ਤੇ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ। ਸੈਲਫੀ ਲੈਂਦੇ ਸਮੇਂ ਰਣਬੀਰ ਮੁਸਕਰਾਉਂਦੇ ਹੋਏ ਪੋਜ਼ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਫੈਨ ਵਾਰ-ਵਾਰ ਸੈਲਫੀ ਲੈ ਰਿਹਾ ਹੈ। ਰਣਬੀਰ ਵੀ ਹਰ ਵਾਰ ਪੋਜ਼ ਦੇ ਰਹੇ ਹਨ। ਅਖੀਰ ’ਚ ਰਣਬੀਰ ਕਪੂਰ ਗੁੱਸੇ ’ਚ ਆ ਜਾਂਦਾ ਹੈ ਤੇ ਮੋਬਾਇਲ ਫੋਨ ਨੂੰ ਫੈਨ ਤੋਂ ਦੂਰ ਸੁੱਟ ਦਿੰਦਾ ਹੈ।

Leave a Reply