ਮਲੋਟ: ਤਿੰਨ ਮੋਟਰਸਾਈਕਲ ਸਵਾਰਾਂ ਨੇ ਪੀਆਰਟੀਸੀ ਬੱਸ ’ਤੇ ਪਥਰਾਅ ਕੀਤਾ

ਮਲੋਟ: ਮਲੋਟ ਤੋਂ ਡੱਬਵਾਲੀ ਨੂੰ ਜਾ ਰਹੀ ਪੀਆਰਟੀਸੀ ਦੀ ਬੱਸ ਪੀਬੀ 03ਏਪੀ 6381, ਜਦ ਪਿੰਡ ਅਬੁੱਲਖੁਰਾਣਾ ਪਹੁੰਚੀ ਤਾਂ ਮੋਟਰਸਾਈਕਲ ਪੀਬੀ30-1541 ’ਤੇ ਸਵਾਰ ਤਿੰਨ ਨੌਜਵਾਨਾਂ ਨੇ ਬੱਸ ਨੂੰ ਰੋਕ ਲਿਆ ਤੇ ਡਰਾਇਵਰ-ਕੰਡਕਟਰ ਨੂੰ ਉੱਚਾ-ਨੀਵਾਂ ਬੋਲਣ ਲੱਗੇ। ਦੋਵਾਂ ਧਿਰਾਂ ’ਚ ਤਲਖ਼ੀ ਐਨੀ ਵਧ ਗਈ ਕਿ ਨੌਜਵਾਨਾਂ ਨੇ ਸੜਕ ਦੇ ਨਿਰਮਾਣ ਲਈ ਪਏ ਪੱਥਰ ਬੱਸ ਦੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਮਹਿਲਾ ਪੁਲੀਸ ਕਰਮੀ ਤੇ ਕੁੱਝ ਹੋਰ ਸਵਾਰੀਆਂ ਅਤੇ ਡਰਾਈਵਰ ਦੇ ਸੱਟਾਂ ਲੱਗਣ ਤੋਂ ਇਲਾਵਾ ਬੱਸ ਦੇ ਦੋਨੋਂ ਅਗਲੇ ਸ਼ੀਸ਼ੇ ਤੇ ਬਾਰੀਆਂ ਦੇ ਸ਼ੀਸ਼ੇ ਤੋੜ ਟੁੱਟ ਗਏ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਫ.ਰਾਰ ਹੋ ਗਏ। ਬੱਸ ਚਾਲਕ ਤੇ ਕੰਡਕਟਰ ਮੰਗਲਜੀਤ ਸਿੰਘ ਵੱਲੋਂ ਥਾਣਾ ਸਿਟੀ ਮਲੋਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ। ਥਾਣਾ ਮੁਖੀ ਵਰੁਨ ਕੁਮਾਰ ਮੱਟੂ ਨੇ ਕਿਹਾ ਕਿ ਉਹ ਕੇਸ ਦਰਜ ਕਰਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਗੇ।

Leave a Reply