ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਗਣਤੰਤਰਤਾ ਦਿਵਸ ਮਨਾਇਆ

ਜਲੰਧਰ: ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਪਿੰਡ ਹਜਾਰਾ ਹੁਸ਼ਿਆਰਪੁਰ ਰੋਡ ਜ਼ਿਲਾ ਜਲੰਧਰ ਦੇ ਪ੍ਰਬੰਧਾਂ ਹੇਠ ਚਲਾਏ ਜਾ ਰਹੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਸਮੂਹ ਪ੍ਰਬੰਧਕਾਂ, ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਨੇ ਭਾਰਤ ਦੇਸ਼ ਦਾ 74ਵਾਂ ਗਣਤੰਤਰ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ।ਇਸ ਪ੍ਰੋਗਰਾਮ ਦੀ ਆਰੰਭਤਾ‘ਦੇਹ ਸਿਵਾ ਬਰ ਮੋਹਿ ਇਹ ਸ਼ਬਦ ਗਾਇਨ ਕਰ ਕੇ ਕੀਤੀ ਗਈ ।

ਇਸ ਮੌਕੇ ਮਨਦੀਪ ਕੌਰ ਸਪੁੱਤਰੀ ਸਤਨਾਮ ਸਿੰਘ ਚਾਹਲ ਡਾਇਰੈਕਟਰ ਨਾਪਾ ਅਮਰੀਕਾ, ਜੋ ਉਚੇਚੇ ਤੌਰ ‘ਤੇ ਪੰਜਾਬ ਆਏ ਹੋਏ ਹਨ, ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਦੇ ਸਹਿਯੋਗ ਨਾਲ ਝੰਡਾ ਲਹਿਰਾਇਆ । ਉਨ੍ਹਾਂ ਕਿਹਾ ਕਿ ਸਕੂਲ ‘ਚ ਬੱਚਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਿੱਖਿਆ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਮਾਹੌਲ ਵੇਖ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਸਕੂਲ ਦੇ ਬੱਚਿਆਂ ਨੇ ਝੰਡਾ ਲਹਿਰਾਉਣ ਉਪਰੰਤ ਰਾਸ਼ਟਰੀ ਗੀਤ ਗਾਇਆ ਤੇ ਸਕੂਲ ਦੇ ਬੈਂਡ ਨਾਲ ਬੱਚਿਆਂ ਨੇ ਡਾ. ਮੁਹੰਮਦ ਇਕਬਾਲ ਦਾ ਗੀਤ ਸਾਰੇ ‘ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਬੜੀ ਸੁਰੀਲੀ ਧੁਨ ‘ਚ ਪੇਸ਼ ਕਰ ਕੇ ਸਮਾਗਮ ਨੂੰ ਬਹੁਤ ਹੀ ਸੁਹਾਵਣਾ ਬਣਾ ਦਿੱਤਾ।

ਇਸ ਮੌਕੇ ਸੁਰਜੀਤ ਸਿੰਘ ਚੀਮਾਂ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਨੇ ਤਕਰੀਬਨ 3 ਸਾਲ ਦਾ ਸਮਾਂ ਲਾ ਕੇ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਤੇ 26 ਜਨਵਰੀ 1950 ਨੂੰ ਇਸ ਸੰਵਿਧਾਨ ਨੂੰ ਲਾਗੂ ਕਰ ਕੇ ਦੇਸ਼ ਨੂੰ ਸੰਪੂਰਨ ਡੇਮੋਕ੍ਰੇਟਿਕ ਰਿਪਬਲਿਕ ਸਵੀਕਾਰ ਕੀਤਾ ਗਿਆ ਤੇ ਬ੍ਰਿਟਿਸ਼ ਰਾਜ ਤੋਂ ਦੇਸ਼ ਨੂੰ ਪੂਰੀ ਆਜ਼ਾਦੀ ਮਿਲ ਗਈ।

ਇਸ ਸੰਵਿਧਾਨ ‘ਤੇ ਭਾਰਤ ਦੇ ਨਾਗਰਿਕਾਂ ਨੂੰ ਮਾਣ ਹੈ। ਹਰ ਨਾਗਰਿਕ ਨੂੰ ਆਪਣੇ ਸੰਵਿਧਾਨ ਦਾ ਸਤਿਕਾਰ ਕਰਦੇ ਹੋਏ ਇਸ ‘ਤੇ ਪਹਿਰਾ ਦੇਣਾ ਚਾਹੀਦਾ ਹੈ।

ਰਾਸ਼ਟਰੀ ਝੰਡਾ ਲਹਿਰਾਉਣ ਸਮੇਂ ਮਨਦੀਪ ਕੌਰ ਅਮਰੀਕਾ, ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਨਿਸ਼ਾ ਮੜੀਆ, ਪ੍ਰਿੰ. ਅਮਿਤਾਲ ਕੌਰ ਤੇ ਹੋਰ।(ਹੇਠਾਂ) ਪ੍ਰੋਗਰਾਮ ਦੀ ਪੇਸ਼ਕਾਰੀ ਦੇਣ ਵਾਲੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾਂ ਦੇ ਬੱਚੇ। ਨਵਜੋਤ)

Leave a Reply