ਪਿਸਤੌਲ ਦੀ ਨੋਕ ‘ਤੇ ਅਣਪਛਾਤੇ ਵਿਅਕਤੀ ਕਾਰ ਲੈ ਕੇ ਹੋਏ ਫ਼ਰਾਰ

ਮਲੋਟ: ਕਾਰ ਟ੍ਰਾਈ ਕਰਨ ਦੇ ਬਹਾਨੇ 2 ਅਣਪਛਾਤੇ ਨੌਜਵਾਨ ਪਿਸਤੌਲ ਦੀ ਨੋਕ ‘ਤੇ ਬਠਿੰਡਾ ਰੋਡ ਤੋਂ ਕਾਰ ਬਾਜ਼ਾਰ ਸੰਚਾਲਕ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸਿਟੀ ਮਲੋਟ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਅਸ਼ੋਕ ਕੁਮਾਰ ਵਾਸੀ ਗੁਰੂ ਨਾਨਕ ਨਗਰੀ ਮਲੋਟ ਨੇ ਦੱਸਿਆ ਕਿ ਉਹ ਰਾਣਾ ਕਾਰ ਬਾਜ਼ਾਰ ‘ਚ ਕੰਮ ਰਿਹਾ ਸੀ। ਕਾਰ ਬਾਜ਼ਾਰ ‘ਚ ਆਏ ਦੋ ਨੌਜਵਾਨਾਂ ਵੱਲੋ ਸਵਿੱਫਟ ਕਾਰ ਦਿਖਾਉਣ ਦੀ ਮੰਗ ਕੀਤੀ ਗਈ।

ਉਕਤ ਨੌਜਵਾਨ ਕਾਰ ਟ੍ਰਾਈ ਕਰਨ ਦੇ ਲਈ ਬਠਿੰਡਾ ਰੋਡ ‘ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਪਿਸਤੌਲ ਦੀ ਨੋਕ ‘ਤੇ ਅਸ਼ੋਕ ਕੁਮਾਰ ਨੂੰ ਕਾਰ ‘ਚੋਂ ਬਾਹਰ ਸੁੱਟ ਦਿੱਤਾ ਅਤੇ ਕਾਰ ਲੈ ਕੇ ਫ਼ਰਾਰ ਹੋ ਹਏ। ਥਾਣਾ ਸਿਟੀ ਮਲੋਟ ਪੁਲਸ ਨੇ ਅਣਪਛਾਤੇ ਵਿਅਕਤੀਆ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply