ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ ‘ਅਮਰੂਦ ਦੇ ਪੱਤੇ’, ਜਾਣੋ ਬੇਮਿਸਾਲ ਫ਼ਾਇਦੇ

ਅਮਰੂਦ ਦਾ ਫਲ ਖਾਣ ‘ਚ ਜਿੰਨਾ ਸੁਆਦ ਹੁੰਦਾ ਹੈ, ਉਨਾ ਹੀ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ-ਨਾਲ ਅਮਰੂਦ ਦੇ ਪੱਤੇ ਵੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੇ ਹਨ। ਅਮਰੂਦ ਦੇ ਪੱਤਿਆਂ ‘ਚ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਗੁਣ ਅਤੇ ਐਂਟੀ ਇੰਫਲੀਮੇਂਟਰੀ ਵਰਗੇ ਗੁਣ ਹੁੰਦੇ ਹਨ। ਚਮੜੀ, ਵਾਲ ਅਤੇ ਸਿਹਤ ਦੀ ਦੇਖਭਾਲ ਲਈ ਅਮਰੂਦ ਦੇ ਪੱਤਿਆਂ ਦਾ ਰਸ ਜਾਂ ਫਿਰ ਛੋਟੇ ਪੱਤਿਆਂ ਨੂੰ ਚਬਾ ਕੇ ਖਾਣਾ ਕਾਫ਼ੀ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅਮਰੂਦ ਦੇ ਪੱਤਿਆਂ ਦੇ ਫ਼ਾਇਦਿਆਂ ਬਾਰੇ :-

ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ :-

ਸ਼ੂਗਰ ਦੇ ਮਰੀਜ਼ਾਂ ਲਈ ਅਮਰੂਦ ਦੇ ਪੱਤੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੂਦ ਦੇ ਪੱਤੇ ਐਲਫਾ-ਗਲੂਕੋਸਾਇਡਿਸ ਐਂਜਾਈਮ ਦੀ ਕਿਰਿਆ ਰਾਹੀਂ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ। ਦੂਜੇ ਪਾਸੇ ਸੁਕ੍ਰੋਜ਼ ਅਤੇ ਲੈਕਟੋਜ਼ ਨੂੰ ਸੋਖਣ ਤੋਂ ਸਰੀਰ ਨੂੰ ਰੋਕਦੇ ਹਨ, ਜਿਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।

ਬਲੱਡ ਪ੍ਰੈਸ਼ਰ ਰੱਖੇ ਕੰਟਰੋਲ ‘ਚ :-
ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਦਾ ਜਾਂ ਘਟਦਾ ਹੈ, ਉਨ੍ਹਾਂ ਲਈ ਅਮਰੂਦ ਦੇ ਪੱਤੇ ਬਹੁਤ ਹੀ ਫ਼ਾਇਦੇਮੰਦ ਸਾਬਤ ਹੁੰਦੇ ਹਨ।

ਭਾਰ ਘਟਾਉਣ ‘ਚ ਮਦਦਗਾਰ :-
ਜੇਕਰ ਤੁਸੀਂ ਆਪਣੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੂਦ ਦੇ ਪੱਤੇ ਜਟਿਲ ਸਟਾਰਚ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਰੋਕਦੇ ਹਨ, ਜਿਸ ਰਾਹੀਂ ਸਰੀਰ ਦਾ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।

ਸਿਰ ਦਰਦ ਤੋਂ ਮਿਲੇ ਰਾਹਤ :-
ਅਮਰੂਦ ਦੇ ਪੱਤੇ ਸਿਰ ਦਰਦ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਅੱਧੇ ਸਿਰ ‘ਚ ਦਰਦ ਹੋਣ ‘ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੱਚੇ ਹਰੇ ਅਤੇ ਤਾਜ਼ੇ ਅਮਰੂਦ ਨੂੰ ਲੈ ਕੇ ਪੱਥਰ ‘ਤੇ ਘਸਾ ਕੇ ਲੇਪ ਬਣਾਓ ਅਤੇ ਮੱਥੇ ‘ਤੇ ਲਗਾਓ। ਕੁਝ ਦਿਨਾਂ ਤੱਕ ਰੋਜ਼ਾਨਾ ਸੇਵਨ ਕਰਨ ਨਾਲ ਸਿਰ ਦਰਦ ਤੋਂ ਬਹੁਤ ਲਾਭ ਮਿਲੇਗਾ।

ਪਾਚਨ ਤੰਤਰ ਨੂੰ ਕਰੇ ਮਜ਼ਬੂਤ :-
ਅਮਰੂਦ ਦੇ ਪੱਤੇ ਪਾਚਨ ਤੰਤਰ ਨੂੰ ਮਜ਼ਬੂਤ ਰੱਖਦੇ ਹਨ। ਇਸ ਦੀ ਵਰਤੋਂ ਨਾਲ ਭੋਜਨ ਪਚਨ ‘ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਦੰਦਾਂ ਦੀ ਸਮੱਸਿਆ ਮਿਲੇ ਰਾਹਤ :-
ਦੰਦ ਦਰਦ ਅਤੇ ਮਸੂੜ੍ਹਿਆਂ ਦੀ ਬੀਮਾਰੀ ਨੂੰ ਅਮਰੂਦਾਂ ਦੇ ਪੱਤਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਪੱਤਿਆਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਮਸੂੜ੍ਹਿਆਂ ਜਾਂ ਦੰਦ ‘ਤੇ ਲਗਾਓ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ।

ਕਈ ਲੋਕ ਅਮਰੂਦ ਦਾ ਜੂਸ ਬਹੁਤ ਪਸੰਦ ਕਰਦੇ ਹਨ ਅਤੇ ਇਸ ਦੇ ਬਹੁਤ ਸਾਰੇ ਫ਼ਾਇਦੇ ਵੀ ਹਨ। ਤੁਹਾਨੂੰ ਅਸੀਂ ਅਮਰੂਦ ਦਾ ਸਵਾਦਿਸ਼ਟ ਜੂਸ ਬਣਾਉਣ ਦਾ ਤਰੀਕਾ ਦੱਸ ਰਹੇ ਹਾਂ।

ਅਮਰੂਦ ਦਾ ਜੂਸ ਬਣਾਉਣ ਲਈ ਲੋੜੀਂਦੀ ਸਮੱਗਰੀ :-
• 2 ਅਮਰੂਦ
• ਅਦਰਕ ਦਾ ਟੁਕੜਾ
• ਕਾਲੀ ਮਿਰਚ 4 ਜਾਂ 5
• 2-3 ਚਮਚ ਨਿੰਬੂ ਦਾ ਰਸ
• ਕਾਲਾ ਨਮਕ ਸਵਾਦ ਅਨੁਸਾਰ
• ਪਾਣੀ ਅੱਧਾ ਗਿਲਾਸ

ਜੂਸ ਬਣਾਉਣ ਦਾ ਤਰੀਕਾ :-
ਜੂਸ ਬਣਾਉਣ ਲਈ ਉੱਪਰ ਦੱਸੀਆਂ ਸਾਰੀਆਂ ਵਸਤੂਆਂ ਨੂੰ ਲੈ ਕੇ ਮਿਕਸਰ ‘ਚ ਪੀਸ ਲਵੋ ਅਤੇ ਇਸ ‘ਚ ਨਿੰਬੂ ਦਾ ਰਸ ਮਿਲਾਓ। ਅਖੀਰ ‘ਚ ਇਸ ਮਿਕਸਚਰ ਨੂੰ ਛਾਣਨੀ ਨਾਲ ਛਾਣ ਲਓ। ਹੁਣ ਤੁਹਾਡਾ ਅਮਰੂਦ ਦਾ ਜੂਸ ਤਿਆਰ ਹੈ। ਬਿਨਾਂ ਪਾਣੀ ਪਾਏ ਇਸ ਦਾ ਪੇਸਟ ਬਣਾ ਕੇ 2-3 ਦਿਨਾਂ ਤੱਕ ਫਰਿੱਜ ‘ਚ ਰੱਖ ਸਕਦੇ ਹੋ ਅਤੇ ਜ਼ਰੂਰਤ ਪੈਣ ‘ਤੇ ਵਰਤ ਸਕਦੇ ਹੋ।

Leave a Reply