ਖੰਨਾ ਪੁਲਸ ਨੇ ਖ਼ਤਰਨਾਕ ਗਿਰੋਹ ਦਾ ਕੀਤਾ ਪਰਦਾਫਾਸ਼, 3 ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਖੰਨਾ: ਖੰਨਾ ਪੁਲਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਹੜਾ ਬਾਰਡਰ ਰਾਹੀਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਸ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 6 ਹਥਿਆਰ, 22 ਰੌਂਦ ਅਤੇ 2 ਗੱਡੀਆਂ ਬਰਾਮਦ ਹੋਈਆਂ ਹਨ। ਇਸ ਗਿਰੋਹ ਦਾ ਸਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਹੈ। ਐੱਸ. ਐੱਸ. ਪੀ. ਦੀਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਵਾਸੀ ਨੱਥੂ ਮਾਜਰਾ, ਜ਼ਿਲ੍ਹਾ ਮਲੇਰਕੋਟਲਾ ਨੂੰ 9 ਐੱਮ. ਐੱਮ. ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ।

ਇਹ ਪਿਸਤੌਲ ਵਿਦੇਸ਼ੀ ਹੈ, ਜੋ ਕਿ ਸਿਰਫ ਗਜ਼ਟਿਡ ਅਫ਼ਸਰਾਂ ਕੋਲ ਹੀ ਹੁੰਦਾ ਹੈ। ਇਸ ਕਰਕੇ ਪੁਲਸ ਨੂੰ ਸ਼ੱਕ ਹੈ ਇਹ ਹਥਿਆਰ ਬਾਰਡਰ ਰਾਹੀਂ ਮੰਗਵਾਇਆ ਗਿਆ ਸੀ। ਇਸ ਦਾ ਸੰਪਰਕ ਪਰਮਿੰਦਰ ਸਿੰਘ ਪਿੰਦਰੀ ਵਾਸੀ ਮਲੌਦ ਨਾਲ ਨਿਕਲਿਆ। ਪਿੰਦਰੀ ਦੇ ਬੰਦਿਆਂ ਤੋਂ ਆਕਾਸ਼ਦੀਪ ਨੇ ਹਥਿਆਰ ਮੰਗਵਾਏ ਸੀ। ਪਿੰਦਰੀ ਨੇ ਖ਼ੁਲਾਸਾ ਕੀਤਾ ਕਿ ਦੀਪਕ ਗੋਇਲ ਨਾਂ ਦੇ ਵਿਅਕਤੀ ਕੋਲ ਵੱਡੀ ਗਿਣਤੀ ‘ਚ ਹਥਿਆਰ ਹਨ।

ਇਸ ਉਪਰੰਤ ਦੀਪਕ ਗੋਇਲ ਕੋਲੋਂ 5 ਨਾਜਾਇਜ਼ ਹਥਿਆਰ ਅਤੇ ਰੌਂਦ ਬਰਾਮਦ ਹੋਏ। ਐੱਸ. ਐੱਸ. ਪੀ. ਅਨੁਸਾਰ ਇਨ੍ਹਾਂ ਦਾ ਸਬੰਧ ਸੁਖਪ੍ਰੀਤ ਬੁੱਢਾ ਗੈਂਗਸਟਰ ਨਾਲ ਨਿਕਲਿਆ। ਐੱਸ. ਐੱਸ. ਪੀ. ਅਨੁਸਾਰ ਇਨ੍ਹਾਂ ਵੱਲੋਂ ਕਈ ਵਿਅਕਤੀਆਂ ਨੂੰ ਮਾਰਨ ਦਾ ਪਲਾਨ ਬਣਾਇਆ ਗਿਆ ਸੀ। ਐੱਸ. ਐੱਸ. ਪੀ. ਨੇ ਦਸਿਆ ਕਿ ਆਕਾਸ਼ਦੀਪ ਅਤੇ ਪਿੰਦਰੀ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।

Leave a Reply