ਜਵਾਨੀ ਦੀ ਬਰੂਹੇ ਪਹੁੰਚਣ ਤੋਂ ਪਹਿਲਾਂ ‘ਚਿੱਟੇ’ ਨੇ ਜਕੜਿਆ ਉੱਘਾ ਕਬੱਡੀ ਖਿਡਾਰੀ


ਮੁੱਲਾਂਪੁਰ ਦਾਖਾ: ਵਿਧਾਨ ਸਭਾ ਹਲਕਾ ਦਾਖਾ ਚਿੱਟੇ ਦੀ ਹੱਬ ਬਣਿਆ ਹੋਇਆ ਹੈ। ਚਿੱਟਾ ਆਏ ਦਿਨ ਇਥੇ ਨੌਜਵਾਨਾਂ ਦੀ ਬਲੀ ਲੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਪਮਾਲ ਦੇ ਚੋਟੀ ਦੇ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਕਿ ਅਜੇ ਸਿਰਫ 16 ਵਰ੍ਹਿਆਂ ਦਾ ਸੀ , ਦੀ ਬੀਤੀ ਰਾਤ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ।

ਮ੍ਰਿਤਕ ਦੇ ਮਾਮੇ ਬਲਵੰਤ ਸਿੰਘ ਨੇ ਦੱਸਿਆ ਕਿ ਸ਼ਾਨਵੀਰ ਸਿੰਘ (16 ਸਾਲ) ਜੋ ਕਿ ਆਪਣੀ ਮਾਸੀ ਕੋਲ ਬੋਡਪਾਲ (ਧਰਮਕੋਟ) ਰਹਿੰਦਾ ਸੀ। ਅਜੇ ਪਰਸੋਂ ਹੀ ਆਪਣੇ ਘਰ ਪਮਾਲ ਆਇਆ ਸੀ। ਕੱਲ 31 ਜਨਵਰੀ ਨੂੰ ਉਸ ਦੇ ਪਿੰਡ ਦਾ ਲੜਕਾ ਰਾਜਬੀਰ ਸਿੰਘ ਪੁੱਤਰ ਗੁਰਮੀਤ ਸਿੰਘ ਉਸ ਨੂੰ ਮੋਟਰਸਾਈਕਲ ’ਤੇ ਥਾਣਾ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਕੁਲਗਹਿਣਾ ਦੇ ਬੂਟਾ ਸਿੰਘ ਕੋਲ ਲੈ ਕੇ ਗਿਆ ਸੀ ਅਤੇ ਬੂਟਾ ਸਿੰਘ ਪਿੰਡ ਕੋਟਲੀ ਦੀ ਚਿੱਟਾ ਵਿਕਰੇਤਾ ਸਮਗਲਰ ਕੋਲ ਲੈ ਗਿਆ, ਜਿੱਥੇ ਖਰੀਦ ਕੇ ਇੰਨਾ ਨੇ ਚਿੱਟੇ ਦਾ ਟੀਕਾ ਇਕ ਮੋਟਰ ਕੋਲ ਪਿੰਡ ਆਲੀਵਾਲ ਵਿਖੇ ਲਗਾਇਆ, ਜਿੱਥੇ ਟੀਕਾ ਲਗਾਉਂਦਿਆਂ ਹੀ ਓਵਰਡੋਜ਼ ਕਾਰਣ ਉਸ ਦੀ ਮੌਤ ਹੋ ਗਈ। ਉਧਰ ਥਾਣਾ ਦਾਖਾ ਦੀ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply