ਫਿਰੋਜ਼ਪੁਰ ਵਿਖੇ ਕਾਰ ‘ਚੋਂ ਸ਼ੱਕੀ ਹਾਲਤ ‘ਚ ਮਿਲੀ ਖ਼ੂਨ ਨਾਲ ਲੱਥ-ਪੱਥ ASI ਦੀ ਲਾਸ਼

ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਸ਼ੱਕੀ ਹਾਲਤ ‘ਚ ਕਾਰ ਵਿਚੋਂ ਪੰਜਾਬ ਪੁਲਸ ਦੇ ਏ. ਐੱਸ. ਆਈ. ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਏ. ਐੱਸ. ਆਈ. ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤਲਵੰਡੀ ਭਾਈ ਵਜੋਂ ਹੋਈ ਹੈ ਤੇ ਉਹ ਏ. ਜੀ. ਟੀ. ਐੱਫ਼. ਮੋਗਾ ‘ਚ ਤਾਇਨਾਤ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਤਲਵੰਡੀ ਭਾਈ ਇਲਾਕੇ ‘ਚ ਏ. ਐੱਸ. ਆਈ. ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਸਵਿੱਫਟ ਕਾਰ ‘ਚੋਂ ਮਿਲੀ।

ਦੱਸਣਯੋਗ ਹੈ ਕਿ ਕਾਰ ਦੀ ਜਿਸ ਸੀਟ ‘ਤੇ ਚਰਨਜੀਤ ਸਿੰਘ ਬੈਠਾ ਸੀ, ਉੱਥੋਂ ਉਸਦੀ ਸਰਵਿਸ ਰਿਵਾਲਰ ਵੀ ਬਰਾਮਦ ਕੀਤੀ ਗਈ ਹੈ। ਇਹ ਮਾਮਲਾ ਕਤਲ ਦਾ ਹੈ ਜਾਂ ਖ਼ੁਦਕੁਸ਼ੀ ਦਾ, ਫਿਲਹਾਲ ਇਸ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਏ. ਐੱਸ. ਆਈ. ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Leave a Reply