ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਕਰ ’ਚ ਛੋਟ ਦਾ ਐਲਾਨ ਕੀਤਾ: 7 ਲੱਖ ਰੁਪਏ ਤੱਕ ਦੀ ਕਮਾਈ ਕਰ ਮੁਕਤ ਕਰਨ ਦੀ ਤਜਵੀਜ਼
ਕੇਂਦਰ ਸਰਕਾਰ ਵੱਲੋਂ ਵਿੱਤੀ ਸਾਲ 2023-24 ਦੇ ਬਜਟ ‘ਚ ਨਵੇਂ ਟੈਕਸ ਸਲੈਬਾਂ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਨੂੰ ਰਾਹਤ ਦਿੰਦਿਆਂ ਸਰਕਾਰ ਨੇ ਟੈਕਸ ਛੋਟ ਦੀ ਹੱਦ ਵਧਾ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਵਿੱਚ ਕੀਤੇ ਗਏ ਐਲਾਨ ਮੁਤਾਬਕ ਹੁਣ 7 ਲੱਖ ਰੁਪਏ ਦੀ ਸੀਮਾ ਤੱਕ ਦੇ ਵਿਅਕਤੀ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪਹਿਲਾਂ ਇਹ ਸੀਮਾ ਪੰਜ ਲੱਖ ਰੁਪਏ ਸੀ।
ਬਜਟ 2023 ਨਵਾਂ ਟੈਕਸ ਸਲੈਬ
ਨਵੀਂ ਟੈਕਸ ਸਲੈਬ ਮੁਤਾਬਕ 3 ਤੋਂ 6 ਲੱਖ ਤੱਕ ਦੀ ਆਮਦਨ ‘ਤੇ 5 ਫੀਸਦੀ ਟੈਕਸ ਲੱਗੇਗਾ। 6 ਤੋਂ 9 ਲੱਖ ਤੱਕ ਦੀ ਆਮਦਨ ‘ਤੇ 10 ਫੀਸਦੀ ਟੈਕਸ ਲੱਗੇਗਾ। 9 ਤੋਂ 12 ਲੱਖ ਤੱਕ ਦੀ ਆਮਦਨ ‘ਤੇ 15 ਫੀਸਦੀ ਟੈਕਸ ਲੱਗੇਗਾ। 12 ਤੋਂ 15 ਲੱਖ ਤੱਕ ਦੀ ਆਮਦਨ ‘ਤੇ 20 ਫੀਸਦੀ ਟੈਕਸ ਲੱਗੇਗਾ। 15 ਲੱਖ ਤੋਂ ਵੱਧ ਦੀ ਆਮਦਨ ‘ਤੇ 30 ਫੀਸਦੀ ਟੈਕਸ ਲੱਗੇਗਾ।
ਵਿੱਤ ਮੰਤਰੀ ਦੇ ਬਜਟ ਐਲਾਨ ਤੋਂ ਬਾਅਦ 7 ਲੱਖ ਰੁਪਏ ਤਕ ਦੀ ਆਮਦਨ ‘ਤੇ ਟੈਕਸ ਨਹੀਂ ਲੱਗੇਗਾ। ਤੁਹਾਨੂੰ ਇਹ ਲਾਭ 50,000 ਰੁਪਏ ਦੀ ਮਿਆਰੀ ਛੋਟ ਅਤੇ 80C ਦੇ ਤਹਿਤ ਦਿੱਤੀ ਗਈ ਛੋਟ ਨੂੰ ਮਿਲਾ ਕੇ ਹੀ ਮਿਲੇਗਾ।
ਕਿਸਨੂੰ ਕਿੰਨਾ ਫਾਇਦਾ ਹੋਵੇਗਾ
ਆਮਦਨ———–ਹੁਣ ਟੈਕਸ———–ਪਹਿਲਾਂ ਟੈਕਸ———–ਫਾਇਦਾ
0-3 ਲੱਖ———–ਛੋਟ——————-2500——————– 2500
3-6 ਲੱਖ———–15,000————–22500——————-7500
6-9 ਲੱਖ———–45,000-————–60,000——————15,000
9-12 ਲੱਖ-——–90,000—————1,15,000———–25,000
12-15 ਲੱਖ——-1,50,000————–1,87,500-———–37,500
(ਨੋਟ ਕਰੋ ਕਿ ਸਾਰੇ ਅੰਕੜੇ ਰੁਪਏ ਵਿੱਚ ਹਨ।)
ਟੈਕਸ ਸਲੈਬ ਨੂੰ ਆਖਰੀ ਵਾਰ 2014 ਵਿੱਚ ਬਦਲਿਆ ਗਿਆ ਸੀ
ਇਸ ਤੋਂ ਪਹਿਲਾਂ ਸਰਕਾਰ ਨੇ ਟੈਕਸ ਸਲੈਬ ‘ਚ ਆਖਰੀ ਬਦਲਾਅ 2014 ‘ਚ ਕੀਤਾ ਸੀ। ਇਸ ਦੇ ਨਾਲ ਹੀ 2020 ਦੇ ਬਜਟ ਵਿੱਚ ਕੇਂਦਰ ਸਰਕਾਰ ਦੀ ਤਰਫੋਂ ਇੱਕ ਨਵੀਂ ਟੈਕਸ ਪ੍ਰਣਾਲੀ ਲਿਆਂਦੀ ਗਈ ਹੈ।