ਵੇਸਨ ਹੈ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਧ ਪਦਾਰਥ, ਸ਼ੂਗਰ ਤੇ ਦਿਲ ਦੇ ਰੋਗਾਂ ‘ਚ ਹੈ ਰਾਮਬਾਣ

ਵੇਸਨ ਭਾਵ ਕਿ ਛੋਲਿਆਂ ਦੇ ਆਟੇ ਨੂੰ ਸਿਹਤ ਲਈ ਖਜ਼ਾਨਾ ਮੰਨਿਆ ਜਾਂਦਾ ਹੈ। ਇਹ ਖਾਣ ਵਿੱਚ ਜਿੰਨਾ ਸੁਆਦਿਸ਼ਟ ਹੁੰਦਾ ਹੈ, ਸਿਹਤ ਲਈ ਵੀ ਓਨਾ ਹੀ ਲਾਭਦਾਇਕ ਹੁੰਦਾ ਹੈ । ਇਸ ‘ਚ ਪਾਇਆ ਜਾਣ ਵਾਲਾ ਫਾਈਬਰ ਅਤੇ ਪ੍ਰੋਟੀਨ ਕਈ ਬੀਮਾਰੀਆਂ ਨੂੰ ਠੀਕ ਕਰਦਾ ਹੈ। ਵੇਸਨ ਪਾਚਨ ਕਿਰਿਆ ਬਹੁਤ ਸਮੂਦ (Smooth) ਹੁੰਦੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੈ। ਵੇਸਨ ਦਾ ਸੇਵਨ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ ਅਤੇ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਇੰਨਾ ਹੀ ਨਹੀਂ ਵੇਸਨ ਨੂੰ ਦਿਲ ਦੀਆਂ ਬੀਮਾਰੀਆਂ ਲਈ ਵੀ ਰਾਮਬਾਣ ਮੰਨਿਆ ਜਾਂਦਾ ਹੈ।

ਵੇਸਨ ਖਾਣ ਨਾਲ ਹੁੰਦੇ ਇਹ ਪੰਜ ਫਾਇਦੇ 

ਸ਼ੂਗਰ ਹੋਏ ਕੰਟਰੋਲ

ਇਕ ਰਿਸਰਚ ਮੁਤਾਬਕ ਵੇਸਨ ਖਾਣ ਨਾਲ ਸ਼ੂਗਰ ਕਾਫੀ ਹੱਦ ਤੱਕ ਕੰਟਰੋਲ ਹੁੰਦੀ ਹੈ। ਵੇਸਨ ਖਾਣ ਨਾਲ ਸ਼ੂਗਰ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਇਹ ਗਲੂਟਨ ਮੁਕਤ ਖੁਰਾਕ ਹੈ, ਜਿਸ ਦਾ ਗਲਾਈਸੈਮਿਕ ਇੰਡੈਕਸ ਵੀ ਬਹੁਤ ਘੱਟ ਹੁੰਦਾ ਹੈ। ਸਿਹਤ ਮਾਹਰ ਸ਼ੂਗਰ ਦੇ ਮਰੀਜ਼ਾਂ ਨੂੰ ਵੇਸਨ ਖਾਣ ਲਈ ਕਹਿੰਦੇ ਹਨ।

ਦਿਲ ਨੂੰ ਸਿਹਤਮੰਦ ਰੱਖੇ

ਵੇਸਨ ‘ਚ ਕਈ ਵਿਟਾਮਿਨ, ਮਿਨਰਲਸ ਅਤੇ ਫਾਈਬਰ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਨੂੰ ਠੀਕ ਰੱਖਦੇ ਹਨ। ਇਕ ਰਿਸਰਚ ਮੁਤਾਬਕ ਤਿੰਨ ਚੱਮਚ ਛੋਲਿਆਂ ਦੇ ਆਟੇ ‘ਚ ਓਨੀ ਹੀ ਮਾਤਰਾ ‘ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜਿੰਨਾ ਕੇਲੇ ‘ਚ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ

2010 ਵਿੱਚ ਹੋਏ ਇੱਕ ਅਧਿਐਨ ਦੇ ਅਨੁਸਾਰ, ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਛੋਲੇ ਦਾ ਆਟਾ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਇਸ ਅਧਿਐਨ ‘ਚ ਕੁਝ ਲੋਕਾਂ ‘ਤੇ 12 ਹਫਤਿਆਂ ਦੀ ਖੋਜ ਤੋਂ ਬਾਅਦ ਇਹ ਪਾਇਆ ਗਿਆ ਕਿ ਛੋਲਿਆਂ ਦਾ ਆਟਾ ਖਾਣ ਨਾਲ ਭੁੱਖ ਘੱਟ ਹੁੰਦੀ ਹੈ ਅਤੇ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਜ਼ਿਆਦਾ ਖਾਣ ਤੋਂ ਬਚਿਆ ਜਾਂਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।

ਪਿੰਪਲਸ ਤੋਂ ਪਾਓ ਛੁਟਕਾਰਾ

ਇਕ ਹੈਲਥ ਵੈੱਬਸਾਈਟ ਮੁਤਾਬਕ ਵੇਸਨ ‘ਚ ਪਾਇਆ ਜਾਣ ਵਾਲਾ ਜ਼ਿੰਕ ਮੁਹਾਸਿਆਂ ਨੂੰ ਜੜ੍ਹ ਤੋਂ ਦੂਰ ਕਰਦਾ ਹੈ। ਵੇਸਨ ਦੇ ਫੇਸ ਪੈਕ ਨੂੰ ਲਗਾਉਣ ਨਾਲ ਸਕਿਨ ਵਿੱਚ ਨਿਖਾਰ ਆਉਂਦਾ ਹੈ। ਵੇਸਨ ਦੇ ਆਟੇ ‘ਚ ਗੁਲਾਬ ਜਲ ਮਿਲਾ ਕੇ ਫੇਸ ਪੈਕ ਬਣਾ ਲਓ ਅਤੇ ਚਿਹਰੇ ‘ਤੇ ਲਗਾਓ ਅਤੇ ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ। ਫਿਰ ਦੇਖੋ ਇਸ ਦੇ ਫਾਇਦੇ।

ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ

ਟੋਰਾਂਟੋ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਦੇ ਅਨੁਸਾਰ, ਛੋਲਿਆਂ ਦਾ ਆਟਾ ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਨ ਵਿੱਚ ਅਦਭੁਤ ਕੰਮ ਕਰਦਾ ਹੈ। ਇਸ ‘ਚ ਫਾਈਬਰ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰਾਲ ਨੂੰ ਵਧਣ ਨਹੀਂ ਦਿੰਦਾ। ਆਸਟ੍ਰੇਲੀਆ ‘ਚ ਹੋਏ ਇਕ ਅਧਿਐਨ ‘ਚ ਇਹ ਵੀ ਪਾਇਆ ਗਿਆ ਕਿ ਛੋਲਿਆਂ ਦਾ ਆਟਾ ਖਾਣ ਨਾਲ ਖਰਾਬ ਕੋਲੈਸਟ੍ਰੋਲ ਨਹੀਂ ਵਧਦਾ।

Leave a Reply