23 ਸਾਲਾ ਕੁੜੀ ਨੇ ਰਚਿਆ ਆਪਣੀ ਮੌਤ ਦਾ ਡਰਾਮਾ, ਹਮਸ਼ਕਲ ‘ਤੇ ਕੀਤੇ ਤੇਜ਼ਧਾਰ ਹਥਿਆਰ ਨਾਲ 50 ਵਾਰ
ਮਿਊਨਿਖ – ਜਰਮਨੀ ਵਿਚ 23 ਸਾਲਾ ਕੁੜੀ ‘ਤੇ ਆਪਣੀ ਮੌਤ ਦਾ ਡਰਾਮਾ ਰਚਣ ਲਈ ਆਪਣੀ ਹਮਸ਼ਕਲ ਦਾ ਕਤਲ ਕੀਤੇ ਜਾਣ ਦਾ ਦੋਸ਼ ਹੈ। ਇਹ ਮਾਮਲਾ ਪਿਛਲੇ ਸਾਲ 16 ਅਗਸਤ ਦਾ ਹੈ, ਜੋ ਹੁਣ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਿਨਾਉਣੇ ਅਪਰਾਧ ਵਿਚ ਦੋਸ਼ੀ ਕੁੜੀ ਦਾ ਪ੍ਰੇਮੀ ਵੀ ਸ਼ਾਮਲ ਸੀ। ਦਰਅਸਲ, ਦੋਸ਼ੀ ਕੁੜੀ ਸ਼ਾਹਰਾਬਾਨ ਕੇ. ਦਾ ਆਪਣੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਨੇ ਆਪਣੀ ਮੌਤ ਦਾ ਨਾਟਕ ਕਰਨ ਲਈ ‘ਖਦੀਦਜਾ ਓ’ ਨਾਂ ਦੀ ਕੁੜੀ ਦਾ ਕਤਲ ਕਰ ਦਿੱਤਾ। ਉਹ ਚਾਹੁੰਦੀ ਸੀ ਕਿ ਉਸ ਦਾ ਪਰਿਵਾਰ ਸਮਝੇ ਕਿ ਉਹ ਮਰ ਚੁੱਕੀ ਹੈ। ਇਸ ਮਾਮਲੇ ‘ਚ ਪਿਛਲੇ ਹਫ਼ਤੇ ਹੀ ਪੁਲਸ ਨੇ ਖਦੀਦਜਾ ਦੇ ਕਤਲ ਮਾਮਲੇ ‘ਚ ਸ਼ਾਹਰਾਬਾਨ ਨੂੰ ਦੋਸ਼ੀ ਮੰਨਿਆ ਸੀ।
ਕਾਫੀ ਦੇਰ ਤੱਕ ਜਦੋਂ ਸ਼ਾਹਰਾਬਾਨ ਵਾਪਸ ਨਹੀਂ ਪਰਤੀ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਲੱਭਣ ਲਈ ਨਿਕਲੇ। ਡੈਨਿਊਬ ਨਦੀ ਦੇ ਕੰਢੇ ਉਨ੍ਹਾਂ ਨੂੰ ਸ਼ਾਹਬਰਨ ਦੀ ਕਾਰ ਮਿਲੀ, ਜਿਸ ਦੀ ਪਿਛਲੀ ਸੀਟ ‘ਤੇ ਇਕ ਕੁੜੀ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਸੋਚਿਆ ਕਿ ਇਹ ਉਨ੍ਹਾਂ ਦੀ ਧੀ ਦੀ ਲਾਸ਼ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਅਪਰਾਧ ਵਾਲੀ ਥਾਂ ਦੇ ਨੇੜਿਓਂ ਕਈ ਚਾਕੂ ਮਿਲੇ ਹਨ ਅਤੇ ਕਾਰ ਸ਼ਾਕੀਰ ਦੇ ਫਲੈਟ ਦੇ ਨੇੜੇ ਪਾਰਕ ਮਿਲੀ। ਪੋਸਟਮਾਰਟਮ ਅਤੇ ਡੀ.ਐੱਨ.ਏ. ਟੈਸਟ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਲਾਸ਼ ਸ਼ਾਹਰਾਬਾਨ ਦੀ ਨਹੀਂ, ਬਲਕਿ ਖਦੀਜਜਾ ਦੀ ਸੀ। ਪੁਲਸ ਨੇ ਜਾਂਚ ਤੋਂ ਬਾਅਦ ਸ਼ਾਹਰਾਬਾਨ ਅਤੇ ਸ਼ਾਕਿਰ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਾਹਰਾਬਾਨ ਦੇ ਪ੍ਰੇਮੀ ‘ਤੇ ਵੀ ਇਸ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਹੈ।