Adani Group ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਡਿੱਗੇ, ਬਾਜ਼ਾਰ ਪੂੰਜੀਕਰਣ ‘ਚ ਆਈ 1.84 ਲੱਖ ਕਰੋੜ ਦੀ ਗਿਰਾਵਟ
ਨਵੀਂ ਦਿੱਲੀ – ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ (AEL) ਦੁਆਰਾ 20,000 ਕਰੋੜ ਦੀ ਫਾਲੋ-ਆਨ ਜਨਤਕ ਪੇਸ਼ਕਸ਼ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਇੱਕ ਦਿਨ ਬਾਅਦ, ਅਦਾਨੀ ਸਮੂਹ ਦੇ ਸਟਾਕਾਂ ਵਿੱਚ ਵਿਕਰੀ ਬੁੱਧਵਾਰ ਨੂੰ ਮੁੜ ਸ਼ੁਰੂ ਹੋ ਗਈ।
ਪਿਛਲੇ ਹਫਤੇ ਤੱਕ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ, ਫੋਰਬਸ ਦੀ ਰੀਅਲ ਟਾਈਮ ਬਿਲੀਅਨੇਅਰ ਸੂਚੀ ਵਿੱਚ 15ਵੇਂ ਸਥਾਨ ‘ਤੇ ਖਿਸਕ ਗਏ ਹਨ ਕਿਉਂਕਿ ਉਨ੍ਹਾਂ ਦੀ ਸੰਪਤੀ 11.9 ਬਿਲੀਅਨ ਡਾਲਰ ਘਟ ਗਈ ਹੈ। ਬੁੱਧਵਾਰ ਨੂੰ ਗੌਤਮ ਅਡਾਨੀ ਆਪਣੇ ਭਾਰਤੀ ਵਿਰੋਧੀ ਮੁਕੇਸ਼ ਅੰਬਾਨੀ ਤੋਂ ਹੇਠਾਂ ਖਿਸਕ ਗਏ।
ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 15 ਫੀਸਦੀ ਡਿੱਗ ਗਏ। ਇੱਕ ਦਿਨ ਪਹਿਲਾਂ, ਬੁੱਧਵਾਰ ਨੂੰ, ਕੰਪਨੀ ਨੇ ਆਪਣੀ 20,000 ਕਰੋੜ ਰੁਪਏ ਦੀ ਫਾਲੋ-ਆਨ ਪਬਲਿਕ ਪੇਸ਼ਕਸ਼ (FPO) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਮੰਗਲਵਾਰ ਨੂੰ ਕੰਪਨੀ ਦਾ ਐੱਫਪੀਓ ਪੂਰੀ ਤਰ੍ਹਾਂ ਨਾਲ ਸਬਸਕ੍ਰਾਈਬ ਹੋ ਗਿਆ। BSE ‘ਤੇ ਕੰਪਨੀ ਦਾ ਸਟਾਕ 15 ਫੀਸਦੀ ਡਿੱਗ ਕੇ 1,809.40 ਰੁਪਏ ‘ਤੇ ਆ ਗਿਆ।
ਗਰੁੱਪ ਦੀਆਂ ਹੋਰ ਕੰਪਨੀਆਂ ਦਾ ਪ੍ਰਦਰਸ਼ਨ ਵੀ ਲਗਾਤਾਰ ਛੇਵੇਂ ਦਿਨ ਕਮਜ਼ੋਰ ਰਿਹਾ। ਅਡਾਨੀ ਪੋਰਟਸ 14 ਫੀਸਦੀ, ਅਡਾਨੀ ਟਰਾਂਸਮਿਸ਼ਨ 10 ਫੀਸਦੀ, ਅਡਾਨੀ ਗ੍ਰੀਨ ਐਨਰਜੀ 10 ਫੀਸਦੀ, ਅਡਾਨੀ ਟੋਟਲ ਗੈਸ 10 ਫੀਸਦੀ, ਅਡਾਨੀ ਵਿਲਮਾਰ 5 ਫੀਸਦੀ, ਐਨਡੀਟੀਵੀ 4.99 ਫੀਸਦੀ ਅਤੇ ਅਡਾਨੀ ਪਾਵਰ 4.98 ਫੀਸਦੀ ਡਿੱਗ ਗਏ। ਹਾਲਾਂਕਿ, ਅੰਬੂਜਾ ਸੀਮੈਂਟਸ 9.68 ਫੀਸਦੀ ਅਤੇ ਏਸੀਸੀ 7.78 ਫੀਸਦੀ ਵਧਿਆ।
ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਅਸਾਧਾਰਨ ਹਾਲਾਤਾਂ ਦੇ ਮੱਦੇਨਜ਼ਰ, ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਫੈਸਲਾ ਕੀਤਾ ਹੈ ਕਿ FPO ਨਾਲ ਅੱਗੇ ਵਧਣਾ ਨੈਤਿਕ ਤੌਰ ‘ਤੇ ਸਹੀ ਨਹੀਂ ਹੋਵੇਗਾ। ਨਿਵੇਸ਼ਕਾਂ ਦੇ ਹਿੱਤ ਸਾਡੇ ਲਈ ਬਹੁਤ ਮਹੱਤਵ ਰੱਖਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ, ਬੋਰਡ ਆਫ਼ ਡਾਇਰੈਕਟਰਜ਼ ਨੇ FPO ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।”