ਬੱਚੇ ਨੂੰ ਏਅਰਪੋਰਟ ਦੇ ਚੈਕਿੰਗ ਕਾਊਂਟਰ ‘ਤੇ ਛੱਡ ਗਿਆ ਜੋੜਾ

ਇਜ਼ਰਾਈਲ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤੇਲ ਅਵੀਵ ਵਿੱਚ ਬੇਨ-ਗੁਰਿਅਨ ਏਅਰਪੋਰਟ ‘ਤੇ ਮੰਗਲਵਾਰ ਨੂੰ ਏਅਰਪੋਰਟ ਪ੍ਰਸ਼ਾਸਨ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਇਕ ਜੋੜਾ ਆਪਣੇ ਬੱਚੇ ਨੂੰ ਛੱਡ ਕੇ ਉੱਥੋਂ ਜਾਣ ਲੱਗਾ। ਰਿਪੋਰਟ ਮੁਤਾਬਕ ਬੱਚੇ ਲਈ ਟਿਕਟ ਖਰੀਦਣ ਨੂੰ ਲੈ ਕੇ ਜੋੜੇ ਦਾ ਏਅਰਪੋਰਟ ਪ੍ਰਸ਼ਾਸਨ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਨਾਰਾਜ਼ ਜੋੜਾ ਆਪਣੇ ਬੱਚੇ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ।

ਬੱਚੇ ਨੂੰ ਹਵਾਈ ਅੱਡੇ ‘ਤੇ ਛੱਡਿਆ

ਰਿਪੋਰਟ ਮੁਤਾਬਕ ਇੱਕ ਬੈਲਜੀਅਨ ਜੋੜੇ ਨੇ ਏਅਰਲਾਈਨ ਸਟਾਫ ਨੂੰ ਉਦੋਂ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਨੇ ਬੱਚੇ ਲਈ ਟਿਕਟ ਖਰੀਦਣ ਨੂੰ ਲੈ ਕੇ ਵਿਵਾਦ ਦੇ ਬਾਅਦ ਆਪਣੇ ਬੱਚੇ ਨੂੰ ਚੈੱਕ-ਇਨ ਡੈਸਕ ‘ਤੇ ਛੱਡ ਦਿੱਤਾ। ਆਇਰਲੈਂਡ ਸਥਿਤ Ryanair ਦੇ ਸਟਾਫ ਨੇ ਸਥਾਨਕ ਪ੍ਰੈਸ ਨੂੰ ਦੱਸਿਆ ਕਿ ਜੋੜਾ ਆਪਣੇ ਬੱਚੇ ਨੂੰ ਟਰਾਲੀ ਵਿੱਚ ਛੱਡ ਗਿਆ ਸੀ। ਸਥਾਨਕ ਮੀਡੀਆ ਨੇ ਇਕ ਕਰਮਚਾਰੀ ਦੇ ਹਵਾਲੇ ਨਾਲ ਕਿਹਾ ਕਿ “ਅਸੀਂ ਅਜਿਹਾ ਕਦੇ ਨਹੀਂ ਦੇਖਿਆ ਹੈ। ਅਸੀਂ ਜੋ ਦੇਖ ਰਹੇ ਸੀ ਉਸ ‘ਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਸੀ।” ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਜੋੜਾ, ਜੋ ਬੈਲਜੀਅਮ ਲਈ ਆਪਣੀ ਫਲਾਈਟ ਫੜਨ ਲਈ ਦੇਰੀ ਨਾਲ ਪਹੁੰਚਿਆ ਸੀ, ਸੁਰੱਖਿਆ ਪ੍ਰੋਟੋਕੋਲ ਤੋਂ ਲੰਘਦੇ ਸਮੇਂ ਚਿੰਤਤ ਜਾਪਦਾ ਸੀ।

Leave a Reply