ਸੁਰਖੀਆਂ ‘ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਕੈਦੀ ਦੇ ਹੈਰਾਨੀਜਨਕ ਕਾਰੇ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਕਪੂਰਥਲਾ/ਜਲੰਧਰ: ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਇਕ ਕੈਦੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਜੇਲ੍ਹ ਦੇ ਬਾਥਰੂਮ ਵਿੱਚ ਇਕ ਕੈਦੀ ਨੇ ਪੱਗ ਨਾਲ ਗਰਿੱਲ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਹੁਕਮ ਸਿੰਘ ਉਮਰ ਕਰੀਬ 55 ਸਾਲ ਵਾਸੀ ਗੋਸੋਵਾਲ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਉਸ ਵਿਰੁੱਧ ਥਾਣਾ ਮਹਿਤਪੁਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਨੰਬਰ 103 ਦਰਜ ਕੀਤਾ ਗਿਆ ਹੈ ਅਤੇ ਉਹ 1 ਫਰਵਰੀ ਨੂੰ ਹੀ ਕਪੂਰਥਲਾ ਜੇਲ੍ਹ ਆਇਆ ਸੀ ਅਤੇ 2 ਫਰਵਰੀ ਦੀ ਦੇਰ ਰਾਤ ਉਸ ਨੇ ਆਪਣੀ ਬੈਰਕ ਦੇ ਬਾਥਰੂਮ ਦੇ ਐਗਜ਼ਾਸਟ ਫੈਨ ਦੀ ਗਰਿੱਲ ਨਾਲ ਆਪਣੀ ਪੱਗ ਦਾ ਫਾਹਾ ਬਣਾ ਕੇ ਖ਼ੁਦਕੁਸ਼ੀ ਕਰ ਲਈ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਐੱਚ. ਆਈ. ਵੀ. ਅਤੇ ਐੱਚ. ਸੀ. ਵੀ. ਨਾਲ ਵੀ ਪੀੜਤ ਸੀ।

Leave a Reply