ਪੰਜਾਬ ਪੁਲਸ ਦੀ ਮਿੰਨੀ ਬੱਸ ਤੇ ਕਾਰ ਵਿਚਾਲੇ ਵਾਪਰਿਆ ਭਿਆਨਕ ਹਾਦਸਾ

ਜਾਡਲਾ : ਨਵਾਂਸ਼ਹਿਰ-ਚੰਡੀਗੜ੍ਹ ਸੜਕ ਪਿੰਡ ਬੀਰੋਵਾਲ ਵਿਖੇ ਪੰਜਾਬ ਪੁਲਸ ਦੀ ਮਿੰਨੀ ਬੱਸ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ ’ਚ ਇਕ ਔਰਤ ਸਮੇਤ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਚਾਲਕ ਪਰਮਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਝੰਡੇਰ (ਅੰਮ੍ਰਿਤਸਰ ) ਬੱਸ ਨੰਬਰ ਪੀ.ਬੀ. 02 ਬੀ ਯੂ 9782 ’ਚ ਪੁਲਸ ਮੁਲਾਜ਼ਮਾਂ ਸਮੇਤ ਅਮ੍ਰਿੰਤਸਰ ਤੋਂ ਚੰਡੀਗਡ਼੍ਹ ਹਾਈਕੋਰਟ ਜਾ ਰਹੇ ਸਨ।

ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਬੱਸ ਨੂੰ ਪਿੱਛੇ ਤੋਂ ਓਵਰਟੇਕ ਕਰ ਰਹੀ ਕਾਰ ਨੰਬਰ ਐੱਚ. ਪੀ. 33ਬੀ 5894 ਦਾ ਸੰਤੁਲਨ ਵਿਗੜ ਗਿਆ ਤੇ ਬੱਸ ਨਾਲ ਜਾ ਟਕਰਾਈ। ਟੱਕਰ ਹੋਣ ਉਪਰੰਤ ਕਾਰ ਪਲਟੀਆਂ ਖਾਂਦੀ ਪਲਟ ਗਈ। ਬੱਸ ਵੀ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹੀ। ਕਾਰ ਚਾਲਕ ਓਹੀਓ ਪੁੱਤਰ ਮੰਤਾ ਵਾਸੀ ਤਾਮਿਲਨਾਡੂ ਤੇ ਉਸ ਨਾਲ ਬੈਠੀ ਔਰਤ, ਜੋ ਸਟੂਡੈਂਟਸ ਦੱਸੀ ਜਾ ਰਹੀ ਸੀ, ਗੰਭੀਰ ਜ਼ਖ਼ਮੀ ਹੋ ਗਈ। ਮੌਕੇ ’ਤੇ ਪਹੁੰਚ ਆਰ. ਆਰ. ਪੀ. 21 ਦੇ ਮੁਲਾਜ਼ਮਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਤੇ ਵਾਹਨਾਂ ਨੂੰ ਪਾਸੇ ਕਰ ਟਰੈਫਿਕ ਨੂੰ ਚਾਲੂ ਕਰ ਦਿੱਤਾ ਗਿਆ।

Leave a Reply