ਖੇਤ ਨੂੰ ਪਾਣੀ ਲਾਉਣ ਆਏ ਨੌਜਵਾਨ ਕਰੰਟ ਲੱਗਣ ਨਾਲ ਮੌਤ

ਅਬੋਹਰ: ਅਬੋਹਰ ਵਿਖੇ ਇਕ ਨੌਜਵਾਨ ਦੀ ਅੱਜ ਸਵੇਰੇ ਖੇਤ ਵਿੱਚ ਪਾਣੀ ਲਗਾਉਂਦੇ ਸਮੇਂ ਹਾਈਵੋਲਟੇਜ ਤਾਰਾਂ ਵਿੱਚ ਕਰੰਟ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈਆ ਗਿਆ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਕੁਮਾਰ (22) ਪੁੱਤਰ ਜਗਦੀਸ਼ ਵਾਸੀ ਪਿੰਡ ਬਕੈਣਵਾਲਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਪ੍ਰਦੀਪ ਕੁਮਾਰ ਦੇ ਭਰਾ ਵਿਜੈ ਕੁਮਾਰ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਦੇ ਖੇਤ ਵਿੱਚ 11 ਹਜ਼ਾਰ ਵੋਲਟੇਜ਼ ਦੀ ਤਾਰ ਟੁੱਟ ਕੇ ਡਿੱਗੀ ਸੀ ਅਤੇ ਉਨ੍ਹਾਂ ਇਸਦੀ ਇਤਲਾਹ ਬਿਜਲੀ ਬੋਰਡ ਕਰਮਚਾਰੀਆਂ ਨੂੰ ਦਿੱਤੀ ਸੀ। ਬਿਜਲੀ ਬੋਰਡ ਵੱਲੋਂ ਇਸ ਦੀ ਗੰਭੀਰਤਾ ਨੂੰ ਨਾ ਦੇਖਦਿਆਂ, ਇਸਦੀ ਮੁਰਮੰਤ ਨਹੀਂ ਕੀਤੀ। ਅੱਜ ਸਵੇਰੇ ਜਦੋਂ ਉਸਦਾ ਭਰਾ ਪ੍ਰਦੀਪ ਖੇਤ ਵਿੱਚ ਪਾਣੀ ਲਗਾ ਰਿਹਾ ਸੀ ਤਾਂ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੇ ਕਥਿਤ ਦੋਸ਼ ਲਗਾਇਆ ਕਿ ਬਿਜਲੀ ਬੋਰਡ ਵਿਭਾਗ ਦੀ ਲਾਪ੍ਰਵਾਹੀ ਨਾਲ ਹੀ ਉਸਦੇ ਭਰਾ ਦੀ ਮੌਤ ਹੋਈ ਹੈ।

Leave a Reply