Energy Drink ਪੀਣ ਨਾਲ ਇਨ੍ਹਾਂ ਬੀਮਾਰੀਆਂ ਦੇ ਹੋਣ ਦਾ ਵਧਦਾ ਹੈ ਖ਼ਤਰਾ, ਹੋ ਜਾਵੋ ਸਾਵਧਾਨ!

ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਬਦਲਦੀ ਜੀਵਨ ਸ਼ੈਲੀ ਕਈ ਬੀਮਾਰੀਆਂ ਨੂੰ ਜਨਮ ਦੇ ਰਹੀ ਹੈ। ਬਹੁਤ ਸਾਰੇ ਲੋਕ ਦਿਨ ਭਰ ਊਰਜਾਵਾਨ ਰਹਿਣ ਲਈ ਐਨਰਜੀ ਡਰਿੰਕਸ ਦਾ ਸੇਵਨ ਕਰਦੇ ਹਨ। ਐਨਰਜੀ ਡਰਿੰਕਸ ਪੀਣ ਨਾਲ ਸਰੀਰ ਅਤੇ ਦਿਮਾਗ ਨੂੰ ਊਰਜਾ ਮਿਲਦੀ ਹੈ ਪਰ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਕ ਰਿਸਰਚ ਮੁਤਾਬਕ ਐਨਰਜੀ ਡਰਿੰਕ ਪੀਣ ਨਾਲ ਦਿਲ ਅਤੇ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਹੋ ਸਕਦੀਆਂ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਐਨਰਜੀ ਡਰਿੰਕਸ ਪੀਣ ਨਾਲ ਸਰੀਰ ਨੂੰ ਕੀ-ਕੀ ਨੁਕਸਾਨ ਹੁੰਦੇ ਹਨ…

ਸਰੀਰ ‘ਚ ਹੋ ਸਕਦੀ ਹੈ ਪਾਣੀ ਦੀ ਘਾਟ

ਕਈ ਲੋਕ ਪਿਆਸ ਲੱਗਣ ‘ਤੇ ਪਾਣੀ ਦੀ ਬਜਾਏ ਐਨਰਜੀ ਡਰਿੰਕਸ ਪੀਂਦੇ ਹਨ ਪਰ ਇਸ ਨੂੰ ਪੀਣ ਨਾਲ ਸਰੀਰ ‘ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ ਕਿਉਂਕਿ ਇਸ ਨੂੰ ਬਣਾਉਣ ਲਈ ਪਾਣੀ ਦੀ ਬਜਾਏ ਕੈਫੀਨ, ਸ਼ੂਗਰ ਅਤੇ ਕਈ ਫੂਡ ਫਲੇਵਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਰੀਰ ‘ਚ ਪਾਣੀ ਦੀ ਘਾਟ ਦਾ ਕਾਰਨ ਬਣ ਸਕਦੇ ਹਨ।

ਦੰਦ ਹੋ ਸਕਦੇ ਹਨ ਖਰਾਬ

ਐਨਰਜੀ ਡਰਿੰਕ ਬਣਾਉਣ ਲਈ ਸ਼ੂਗਰ ਅਤੇ ਫਲੇਵਰ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਫਲੇਵਰ ਅਤੇ ਖੰਡ ਦੰਦਾਂ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ‘ਚ ਮੌਜੂਦ ਸ਼ੂਗਰ ਦੰਦਾਂ ਦੇ ਇਨੇਮਲ ਨੂੰ ਖਰਾਬ ਕਰ ਸਕਦੀ ਹੈ, ਜਿਸ ਕਾਰਨ ਤੁਹਾਨੂੰ ਹਾਈਪਰ ਸੇਂਸਿਟਿਵਿਟੀ, ਕੈਵਿਟੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ

ਐਨਰਜੀ ਡਰਿੰਕ ਜ਼ਿਆਦਾ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਇਸ ‘ਚ ਕੈਫੀਨ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ, ਜਿਸ ਨਾਲ ਦਿਲ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ‘ਚ ਸਮੱਸਿਆ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਅਨਿੰਦਰਾ

ਇਸ ਡਰਿੰਕ ਦਾ ਸੇਵਨ ਕਰਨ ਨਾਲ ਹਾਰਮੋਨਸ ‘ਚ ਕਈ ਬਦਲਾਅ ਹੁੰਦੇ ਹਨ। ਇਨ੍ਹਾਂ ਹਾਰਮੋਨਾਂ ਵਿੱਚ ਬਦਲਾਅ ਸਰੀਰ ਵਿੱਚ ਬੇਚੈਨੀ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਐਨਰਜੀ ਡਰਿੰਕਸ ਜ਼ਿਆਦਾ ਪੀਣ ਨਾਲ ਅਨਿੰਦਰਾ (ਨੀਂਦ ਨਾ ਆਉਣਾ) ਵਰਗੀ ਸਮੱਸਿਆ ਵੀ ਹੋ ਸਕਦੀ ਹੈ।

ਸ਼ੂਗਰ ਦੀ ਸਮੱਸਿਆ

ਐਨਰਜੀ ਡਰਿੰਕ ਬਣਾਉਣ ਲਈ ਬਹੁਤ ਜ਼ਿਆਦਾ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿਆਦਾ ਮਾਤਰਾ ‘ਚ ਖੰਡ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ, ਜਿਸ ਕਾਰਨ ਤੁਸੀਂ ਡਾਇਬਿਟੀਜ਼ ਵਰਗੀ ਗੰਭੀਰ ਸਮੱਸਿਆ ਦੇ ਵੀ ਸ਼ਿਕਾਰ ਹੋ ਸਕਦੇ ਹੋ।

Leave a Reply

error: Content is protected !!