ਵਾਰ-ਵਾਰ ਪਿਆਸ ਲੱਗਣ ਤੋਂ ਹੋ ਪਰੇਸ਼ਾਨ ਤਾਂ ਸਰੀਰ ‘ਚ ਹੋ ਸਕਦੀਆਂ ਨੇ ‘ਬਲੱਡ ਪ੍ਰੈਸ਼ਰ’ ਸਣੇ ਇਹ ਸਮੱਸਿਆਵਾਂ

ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਚਾਹੇ ਜਿੰਨਾ ਮਰਜ਼ੀ ਪਾਣੀ ਕਿਉਂ ਨਾ ਪੀ ਲਓ ਪਰ ਪਿਆਸ ਨਹੀਂ ਬੁਝਦੀ। ਕਈ ਵਾਰ ਤਾਂ ਦੇਰ ਰਾਤ ਨੂੰ ਪਿਆਸ ਲੱਗਣ ਕਾਰਨ ਨੀਂਦ ਖੁੱਲ੍ਹ ਜਾਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਵਾਰ-ਵਾਰ ਪਿਆਸ ਲੱਗਣ ਦੇ ਕਾਰਨ ਦੱਸਣ ਜਾ ਰਹੇ ਹਾਂ। ਇਨ੍ਹਾਂ ਨੂੰ ਸਮੇਂ ਸਿਰ ਪਛਾਣ ਕੇ ਤੁਸੀਂ ਆਪਣੀ ਸਿਹਤ ਨੂੰ ਵਿਗੜਨ ਤੋਂ ਬਚਾ ਸਕਦੇ ਹੋ, ਤਾਂ ਆਓ ਜਾਣਦੇ ਹਾਂ ਕੀ ਹਨ ਵਾਰ-ਵਾਰ ਪਿਆਸ ਲੱਗਣ ਦੇ ਕਾਰਨ…

ਸ਼ੂਗਰ

ਜੇਕਰ ਤੁਹਾਡੇ ਬਲੱਡ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਸ ਨਾਲ ਤੁਹਾਡਾ ਸਰੀਰ ਸ਼ੂਗਰ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਰਨ ਤੁਹਾਨੂੰ ਵਾਰ-ਵਾਰ ਪਿਸ਼ਾਬ ਕਰਨਾ ਪੈਂਦਾ ਹੈ, ਜਿਸ ਕਾਰਨ ਤੁਹਾਡੇ ਸਰੀਰ ‘ਚੋਂ ਪਾਣੀ ਵੀ ਵਾਰ-ਵਾਰ ਨਿਕਲਣ ਲੱਗਦਾ ਹੈ। ਇਸ ਨਾਲ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ।

ਬਲੱਡ ਪ੍ਰੈਸ਼ਰ
ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵਧ ਗਿਆ ਹੈ ਤਾਂ ਇਸ ਨਾਲ ਤੁਹਾਡੇ ਸਰੀਰ ‘ਚੋਂ ਪਸੀਨਾ ਨਿਕਲਣ ਲੱਗਦਾ ਹੈ ਜਿਸ ਨਾਲ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਅਜਿਹੇ ‘ਚ ਤੁਸੀਂ ਚਾਹੇ ਜਿੰਨਾ ਮਰਜ਼ੀ ਹੀ ਪਾਣੀ ਪੀ ਲਓ, ਤੁਹਾਡੀ ਪਿਆਸ ਨਹੀਂ ਬੁਝਦੀ। ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਖਰਾਬ ਜੀਵਨ ਸ਼ੈਲੀ ਵੱਲ ਇਸ਼ਾਰਾ ਦਿੰਦੀ ਹੈ। ਅਜਿਹੇ ‘ਚ ਹਾਈ ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਸਰੀਰ ‘ਚ ਪਾਣੀ ਦੀ ਘਾਟ ਵੀ ਹੋ ਜਾਂਦੀ ਹੈ।

ਡੀਹਾਈਡਰੇਸ਼ਨ
ਡੀਹਾਈਡਰੇਸ਼ਨ ਇੱਕ ਅਜਿਹੀ ਸਮੱਸਿਆ ਹੈ ਜੋ ਕਿ ਤੁਹਾਡੇ ਸਰੀਰ ‘ਚੋਂ ਪਾਣੀ ਦੀ ਘਾਟ ਨੂੰ ਦਰਸਾਉਂਦੀ ਹੈ। ਸਰੀਰ ‘ਚ ਪਾਣੀ ਦੀ ਘਾਟ ਪਾਣੀ ਘੱਟ ਪੀਣ ਜਾਂ ਨਾ ਪੀਣ ਕਾਰਨ ਹੁੰਦੀ ਹੈ। ਅਜਿਹੇ ‘ਚ ਤੁਸੀਂ ਜਿੰਨਾ ਮਰਜ਼ੀ ਪਾਣੀ ਪੀ ਲਓ, ਤੁਹਾਡੀ ਪਿਆਸ ਨਹੀਂ ਬੁਝਦੀ। ਅਜਿਹੀ ਸਥਿਤੀ ‘ਚ ਡੀਹਾਈਡ੍ਰੇਸ਼ਨ ਨੂੰ ਦੂਰ ਕਰਨ ਲਈ ਸਾਦਾ ਪਾਣੀ, ਫਲਾਂ ਦਾ ਜੂਸ ਅਤੇ ਨਾਰੀਅਲ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ।

Leave a Reply