ਗੁਰਮੀਤ ਰਾਮ ਦੇ ਚੈਲੰਜ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਦੋ-ਟੁੱਕ ’ਚ ਜਵਾਬ

ਚੰਡੀਗੜ੍ਹ : ਸਾਧਣੀਆਂ ਦੇ ਸਰੀਰਕ ਸ਼ੋਸ਼ਣ ਅਤੇ ਕਤਲ ਦੇ ਦੋ ਕੇਸਾਂ ਵਿਚ ਸਜ਼ਾ ਕੱਟ ਰਹੇ ਅਤੇ ਅੱਜਕਲ੍ਹ ਪੈਰੋਲ ’ਤੇ ਚੱਲ ਰਹੇ ਡੇਰਾ  ਸੌਦਾ ਦੇ ਮੁਖੀ ਗੁਰਮੀਤ ਰਾਮ ਦੇ ਨਸ਼ਾ ਛੁਡਵਾਉਣ ਦੇ ਚੈਲੰਜ ਵਾਲੇ ਬਿਆਨ ਨਾਲ ਮਾਹੌਲ ਗਰਮਾ ਗਿਆ ਹੈ। ਗੁਰਮੀਤ ਰਾਮ ਨੇ ਨਸ਼ਾ ਛੁਡਵਾਉਣ ਦੇ ਨਾਮ ’ਤੇ ਹੁਣ ਆਪਣੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਸੀ। ਪੈਰੋਲ ’ਤੇ ਯੂ. ਪੀ. ਦੇ ਬਾਗਪਤ ਸਥਿਤ ਬਰਨਾਵਾ ਡੇਰੇ ਵਿਚ ਆਨਲਾਈਨ ਸਤਿਸੰਗ ਕਰਦੇ ਹੋਏ ਰਾਮ ਰਹੀਮ ਨੇ ਕਿਹਾ ਕਿ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਵਾ ਦਿਓ। ਆ ਜਾਓ ਖੁੱਲ੍ਹੇ ਮੈਦਾਨ ਵਿਚ, ਸਾਡਾ ਚੈਲੰਜ ਹੈ। ਰਾਮ ਰਹੀਮ ਆਪਣੇ ਵਿਰੋਧੀਆਂ ਦਾ ਨਾਮ ਨਹੀਂ ਲੈ ਰਿਹਾ ਸੀ ਪਰ ਉਸ ਦਾ ਇਸ਼ਾਰਾ ਸਿੱਖ ਧਰਮ ਵੱਲ ਸੇਧਿਤ ਵੱਲ ਮੰਨਿਆ ਜਾ ਰਿਹਾ ਹੈ।

ਇਸ ਦੇ ਜਵਾਬ ਵਿਚ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਦੇ ਬਾਰੇ ਵਿਚ ਬੋਲਣ ਦਾ ਕੀ ਹੱਕ ਹੈ? ਅਸੀਂ ਸਮਾਜਿਕ ਬੁਰਾਈ ਨੂੰ ਦੂਰ ਕਰਨ ਵਿਚ ਲੱਗੇ ਹੋਏ ਹਾਂ। ਸਾਡੇ ਕੋਲ ਐੱਸ. ਜੀ. ਪੀ. ਸੀ. ਹੈ ਅਤੇ ਸਰਕਾਰ ਵੀ ਲੱਗੀ ਹੋਈ ਹੈ। ਸਾਨੂੰ ਰਾਮ ਰਹੀਮ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ।

ਕੀ ਕਿਹਾ ਸੀ ਗੁਰਮੀਤ ਰਾਮ ਨੇ

ਗੁਰਮੀਤ ਰਾਮ ਨੇ ਕਿਹਾ ਸੀ ਕਿ ਅਸੀਂ ਵਾਰ-ਵਾਰ ਦੇਸ਼ ਦੇ ਮੋਹਤਵਰਾਂ ਨੂੰ ਬੇਨਤੀ ਕਰ ਰਹੇ ਹਾਂ। ਸਾਰੇ ਧਰਮਾਂ ਦੇ ਮੋਹਤਵਰ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਓ, ਰਾਮ-ਨਾਮ ਨਾਲ ਨਸ਼ਾ ਛੁਡਵਾਓ। ਬਾਕੀ ਗੱਲਾਂ ਫਿਰ ਕਰਦੇ ਰਹਿਣਾ, ਇਕ ਵਾਰ ਸਮਾਜ ਨੂੰ ਤਾਂ ਸੁਧਾਰ ਲਵੋ। ਇਹ ਮੇਰਾ ਹੈ, ਇਹ ਤੇਰਾ ਹੈ, ਸਾਰੇ ਇਕ ਹੀ ਨੂਰ ਤੋਂ ਪੈਦਾ ਹੋਏ ਹਨ। ਤੁਹਾਨੂੰ ਲੋਕਾਂ ਨੂੰ ਲੱਗਦਾ ਹੈ ਕਿ ਤੁਹਾਡਾ ਧਰਮ ਸਹੀ ਹੈ। ਅਸੀਂ ਕਹਿੰਦੇ ਹਾਂ ਸਾਰੇ ਹੀ ਸਹੀ ਹਨ। ਆਪਣੇ ਧਰਮ ਵਾਲਿਆਂ ਦਾ ਤਾਂ ਨਸ਼ਾ ਛੁਡਵਾ ਲਵੋ। ਇੰਨੇ ਵਿਚ ਕੰਮ ਹੋ ਜਾਵੇਗਾ।

Leave a Reply

error: Content is protected !!