ਤੂੜੀ ਨਾਲ ਭਰੇ ਟਰੱਕ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਮੌਤ
ਜੀਂਦ- ਹਰਿਆਣਾ ਦੇ ਜੀਂਦ ‘ਚ ਟੈਂਡਰੀ ਮੋੜ ਨਾਕਾ ਦੇ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਤੂੜੀ ਨਾਲ ਭਰੇ ਟਰੱਕ ਅਤੇ ਕਾਰ ਵਿਚਾਲੇ ਆਹਮਣੇ-ਸਾਹਮਣੇ ਟੱਕਰ ਹੋ ਗਈ, ਜਿਸ ‘ਚ 3 ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਨੂੰ ਅੰਜ਼ਾਮ ਦੇ ਕੇ ਚਾਲਕ ਟਰੱਕ ਨੂੰ ਮੌਕੇ ‘ਤੇ ਹੀ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕਾਂ ‘ਚ ਨੈਸ਼ਨਲ ਪੱਧਰ ਦਾ ਤੈਰਾਕ ਸ਼ਾਮਲ ਹੈ। ਸ਼ਹਿਰ ਥਾਣਾ ਪੁਲਸ ਨੇ ਮ੍ਰਿਤਕ ਢਾਬਾ ਸੰਚਾਲਕ ਦੇ ਚਾਚਾ ਦੀ ਸ਼ਿਕਾਇਤ ‘ਤੇ ਫਰਾਰ ਟਰਾਲੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।