ਪੰਜਾਬਫੀਚਰਜ਼

ਸੰਕਟ ’ਚ ਪਾਵਰਕਾਮ, ਗਰਮੀਆਂ ’ਚ ਛੁੱਟਣਗੇ ਪਸੀਨੇ

ਪਟਿਆਲਾ : ਸੂਬੇ ਦੇ 5 ਪਵਾਰ ਪਲਾਂਟਸ ਦੇ 5 ਯੂਨਿਟ ’ਚੋਂ ਬਿਜਲੀ ਉਤਪਾਦਨ ਰੁਕਣ ਕਾਰਣ ਪਾਵਰਕਾਮ ਨੂੰ ਬਾਹਰੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ। ਸੂਤਰਾਂ ਮੁਤਾਬਕ ਪਾਵਰਕਾਮ ਇਸ ਮਹੀਨੇ ਦੇ 6 ਦਿਨ ਵਿਚ 159.39 ਮਿਲੀਅਨ ਯੂਨਿਟ 5.27 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ 84.03 ਕਰੋੜ ਰੁਪਏ ਵਿਚ ਖਰੀਦ ਚੁੱਕਾ ਹੈ। ਜਦਕਿ 1 ਅਪ੍ਰੈਲ 2022 ਤੋਂ 6 ਫਰਵਰੀ ਤਕ 4770.04 ਮਿਲੀਅਨ ਯੂਨਿਟ ਔਸਤ 5.56 ਪੈਸੇ ਪ੍ਰਤੀ ਯੂਨਿਟ 2650.31 ਕਰੋੜ ਵਿਚ ਖਰੀਦੀ ਜਾ ਚੁੱਕੀ ਹੈ। ਪਾਵਰਕਾਮ ਦੇ ਮਾਹਿਰਾਂ ਦੀ ਮੰਨੀਏ ਤਾਂ ਮਹਿੰਗੀ ਬਿਜਲੀ ਖਰੀਦ ਕੇ ਲੋਕਾਂ ਨੂੰ ਸਸਤੀ ਦੇਣ ਕਾਰਣ ਵੀ ਬਿਜਲੀ ਪਾਵਰਕਾਮ ਦੀ ਵਿੱਤੀ ਹਾਲਤ ਪਤਲੀ ਹੋਈ ਹੈ। ਪੰਜਾਬ ਵਿਚ ਪ੍ਰਤੀ ਯੂਨਿਟ ਬਿਜਲੀ 3.49 ਪੈਸੇ ਵਿਚ ਉਪਭੋਗਤਾ ਨੂੰ ਦਿੱਤੀ ਜਾ ਰਹੀ ਹੈ। ਅਜਿਹੇ ਵਿਚ ਪਾਵਕਾਮ ਨੂੰ ਆਪਣਾ ਮੁੱਲ ਵੀ ਵਾਪਸ ਨਹੀਂ ਮਿਲ ਰਿਹਾ। ਵਰਤਮਾਨ ਵਿਚ ਐੱਨ. ਪੀ. ਐੱਲ. ਰਾਜਪੁਰਾ ਅਤੇ ਤਲਵੰਡੀ ਸਾਬੋ 1-1 ਰੋਪੜ 2 ਅਤੇ ਲਹਿਰਾ ਮੁਹੱਬਤ ਪਾਵਰ ਥਰਮਲ ਪਲਾਂਟ ਦਾ 1 ਯੂਨਿਟ ਬੰਦ ਹੋਣ ਕਾਰਣ ਲਗਭਗ 2 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ’ਤੇ ਅਸਰ ਪਿਆ ਹੈ ਕਿਉਂਕਿ ਸੂਬੇ ਵਿਚ ਗਰਮੀ ਨੇ ਦਸਤਕ ਦੇ ਦਿੱਤੀ ਹੈ, ਇਸ ਲਈ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਜੇ ਭਵਿੱਖ ਵਿਚ ਵੀ ਇਹੋ ਹਾਲਾਤ ਰਹੇ ਤਾਂ ਗਰਮੀਆਂ ਵਿਚ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੰਗਲਵਾਰ ਨੂੰ 3930 ਮੈਗਾਵਾਟ ਬਿਜਲੀ ਉਤਪਾਦਨ, ਮੰਗ ਦੁੱਗਣੀ

ਮੰਗਲਵਾਰ ਨੂੰ ਵੱਧ ਤੋਂ ਵੱਧ ਬਿਜਲੀ ਦੀ ਮੰਗ 7704 ਮੈਗਾਵਾਟ ਦਰਜ ਹੋਈ ਹੈ, ਪਿਛਲੇ ਸਾਲ ਇਸ ਤਾਰੀਖ਼ ਤੱਕ ਮੰਗ 6630 ਮੈਗਾਵਾਟ ਰਿਕਾਡ ਹੋਈ ਸੀ। ਮਤਲਬ ਮੰਗ 1074 ਮੈਗਾਵਾਟ ਵੱਧ ਹੈ ਜਦਕਿ ਸ਼ਾਮ ਸਾਢੇ 4 ਵਜੇ ਤਕ ਸਾਰੇ ਥਰਮਲ ਪਲਾਂਟ ਸਮੇਤ ਹੋਰ ਸ੍ਰੋਤਾਂ ਤੋਂ 3930 ਮੈਗਾਵਾਟ ਬਿਜਲੀ ਉਤਪਾਦਨ ਹੋਇਆ। ਬਾਕੀ ਗੈਪ ਸੈਂਟ੍ਰਲ ਪੁਲ ਤੇ ਓਪਨ ਐਕਸਚੈਂਜ ਮਾਰਕਿਟ ਤੋਂ ਬਿਜਲੀ ਖਰੀਦ ਕੇ ਪੂਰਾ ਕੀਤਾ ਗਿਆ।

ਕੋਲੇ ਨੇ ਵੀ ਵਧਾਈ ਚਿੰਤਾ

ਸੂਬੇ ਵਿਚ ਸਭ ਤੋਂ ਜ਼ਿਆਦਾ ਬਿਜਲੀ ਪੈਦਾ ਕਰਨ ਵਾਲੇ ਤਲਵੰਡੀ ਸਾਬੋ, ਰੋਪੜ ਅਤੇ ਲਹਿਰਾ ਮੁਹੱਬਤ ਪਾਵਰ ਥਰਮਲ ਪਲਾਂਟ ਵਿਚ ਕੋਲਾ ਸਟਾਕ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਥਰਮਲ ਪਲਾਂਟਾਂ ਵਿਚ ਕ੍ਰਮਵਾਰ 4.9, 3.3 ਅਤੇ 2.6 ਦਿਨ ਦਾ ਹੀ ਕੋਲਾ ਬਾਕੀ ਹੈ। ਰਾਜਪੁਰਾ ਐੱਨ. ਪੀ. ਐੱਲ. ਵਿਚ 21.3 ਅਤੇ ਜੀਵੀਕੇ ਵਿਚ 7 ਦਿਨ ਦਾ ਕੋਲਾ ਮੌਜੂਦ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-