ਭਾਰਤ ਦੀ ਰਾਜਧਾਨੀ ’ਚ ਅਧਿਆਪਕ ਵੱਲੋਂ ਤੀਜੀ ਜਮਾਤ ਦੀ ਬੱਚੀ ਨਾਲ ਬਲਾਤਕਾਰ
ਨਵੀਂ ਦਿੱਲੀ: ਪੂਰਬੀ ਦਿੱਲੀ ‘ਚ ਤੀਜੀ ਜਮਾਤ ਦੀ 8 ਸਾਲਾ ਇਕ ਵਿਦਿਆਰਥਣ ਨਾਲ ਯੌਨ ਸ਼ੋਸ਼ਣ ਕਰਨ ਨੂੰ ਲੈ ਕੇ 40 ਸਾਲਾ ਇਕ ਅਧਿਆਪਕ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਦੇ ਸਕੂਲ ‘ਚ 2016 ਤੋਂ ਤਾਇਨਾਤ ਖੇਡ ਅਧਿਆਪਕ (ਦੋਸ਼ੀ) ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਇਹ ਅਧਿਆਪਕ ਬੱਚੀ ਨੂੰ ਲਾਲਚ ਦੇ ਕੇ ਇਕ ਸੁੰਨਸਾਨ ਜਗ੍ਹਾ ਲੈ ਗਿਆ ਅਤੇ ਉਸ ਦਾ ਯੌਨ ਸ਼ੋਸ਼ਣ ਕੀਤਾ।