ਯੂਜ਼ਰਸ ਲਈ ਵੱਡੀ ਖ਼ਬਰ, ਭਾਰਤ ‘ਚ ਸ਼ੁਰੂ ਹੋਈ Twitter Blue ਸਰਵਿਸ, ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ
ਨਵੀਂ ਦਿੱਲੀ : ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਹੁਣ ਭਾਰਤ ‘ਚ ਵੀ ਟਵਿੱਟਰ ਬਲੂ ਸਰਵਿਸ ਸ਼ੁਰੂ ਕਰ ਦਿੱਤੀ ਹੈ, ਇਸ ਦੇ ਲਈ ਹੁਣ ਯੂਜ਼ਰ ਨੂੰ 650 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਬਲਿਕ ਮੋਬਾਈਲ ਉਪਭੋਗਤਾਵਾਂ ਨੂੰ ਹਰ ਮਹੀਨੇ 900 ਰੁਪਏ ਦੇਣੇ ਹੋਣਗੇ। ਹਾਲਾਂਕਿ ਸਾਲਾਨਾ ਸਬਸਕ੍ਰਿਪਸ਼ਨ ਲੈਣ ਲਈ 6800 ਰੁਪਏ ਦੇਣੇ ਹੋਣਗੇ।
ਇਸ ਤੋਂ ਪਹਿਲਾਂ ਟਵਿੱਟਰ ਨੇ ਅਮਰੀਕਾ, ਯੂਕੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਾਪਾਨ ਸਮੇਤ ਕੁਝ ਦੇਸ਼ਾਂ ਵਿੱਚ ‘Twitter Blue’ ਸੇਵਾ ਸ਼ੁਰੂ ਕੀਤੀ ਸੀ।
ਟਵਿਟਰ ਬਲੂ ‘ਚ ਕੀ ਹੋਣਗੇ ਨਵੇਂ ਫੀਚਰਸ
- ਯੂਜ਼ਰਸ ਨੂੰ ਟਵਿਟਰ ਬਲੂ ਸਬਸਕ੍ਰਿਪਸ਼ਨ ਦੇ ਨਾਲ ਬਲੂ ਟਿੱਕ ਦਿੱਤਾ ਜਾਵੇਗਾ।
- ਉਪਭੋਗਤਾਵਾਂ ਨੂੰ ਟਵੀਟਸ ਨੂੰ Edit ਕਰਨ ਅਤੇ 1080p ਵਿੱਚ ਵੀਡੀਓ ਅਪਲੋਡ ਕਰਨ ਅਤੇ ਰੀਡਰ ਮੋਡ ਤੱਕ ਪਹੁੰਚ ਪ੍ਰਾਪਤ ਕਰਨ ਦਾ ਵਿਕਲਪ ਮਿਲੇਗਾ।
- ਇਸ ਤੋਂ ਇਲਾਵਾ ਟਵਿਟਰ ਯੂਜ਼ਰਸ ਨੂੰ ਬਹੁਤ ਘੱਟ ਇਸ਼ਤਿਹਾਰ ਦੇਖਣ ਨੂੰ ਮਿਲਣਗੇ।
- ਵੈਰੀਫਾਈਡ ਯੂਜ਼ਰਸ ਦੇ ਟਵੀਟ ਨੂੰ ਜਵਾਬ ਦੇਣ ਅਤੇ ਟਵੀਟ ਕਰਨ ‘ਚ ਵੀ ਪਹਿਲ ਮਿਲੇਗੀ।
- ਸੇਵਾ ਲੈਣ ਵਾਲੇ ਉਪਭੋਗਤਾ 4000 ਅੱਖਰਾਂ ਤੱਕ ਦੇ ਟਵੀਟ ਪੋਸਟ ਕਰਨ ਦੇ ਯੋਗ ਹੋਣਗੇ।