ਮੂਸੇ ਵਾਲਾ ਦਾ ਕਰੀਬੀ ਸ਼ਗਨਪ੍ਰੀਤ ਆਉਣਾ ਚਾਹੁੰਦੈ ਪੰਜਾਬ, ਮਾਪਿਆਂ ਨੇ ਕੀਤੀ ਸੁਰੱਖਿਆ ਦੀ ਮੰਗ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਸ਼ਗਨਪ੍ਰੀਤ ਆਸਟਰੇਲੀਆ ਤੋਂ ਕੁਝ ਸਮੇਂ ਲਈ ਪੰਜਾਬ ਆਉਣਾ ਚਾਹੁੰਦਾ ਹੈ। ਇਸ ਦੇ ਚਲਦਿਆਂ ਸ਼ਗਨਪ੍ਰੀਤ ਦੇ ਮਾਪਿਆਂ ਨੇ ਹਾਈਕੋਰਟ ’ਚ ਪਟੀਸ਼ਨ ਦਾਖ਼ਲ ਕਰਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ।
ਸ਼ਗਨਪ੍ਰੀਤ ਦੇ ਪਰਿਵਾਰ ਉਸ ਨੂੰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਜਾਨ ਦਾ ਖ਼ਤਰਾ ਦੱਸਿਆ ਹੈ। ਦੱਸ ਦੇਈਏ ਕਿ ਸਿੱਧੂ ਦੇ ਕਤਲ ਮਗਰੋਂ ਸ਼ਗਨਪ੍ਰੀਤ ਦਾ ਨਾਂ ਕਾਫੀ ਸੁਰਖ਼ੀਆਂ ’ਚ ਰਿਹਾ ਹੈ।